ਬਿਹਾਰ ‘ਚ ਕਿਸ਼ਤੀ ਪਲਟੀ, ਕਈ ਲੋਕ ਲਾਪਤਾ

ਪਟਨਾ, 5 ਨਵੰਬਰ (ਨਿਊਜ਼ ਪੰਜਾਬ)- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਨਵਗਛੀਆ ਇਲਾਕੇ ‘ਚ ਅੱਜ ਸਵੇਰੇ ਗੰਗਾ ਨਦੀ ‘ਚ ਇਕ ਕਿਸ਼ਤੀ ਪਲਟਣ ਕਾਰਨ ਕਈ ਲੋਕ ਲਾਪਤਾ ਹੋ ਗਏ। ਇਸ ਕਿਸ਼ਤੀ ‘ਚ 100 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਕਾਫ਼ੀ ਲੋਕਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ। ਉੱਥੇ ਹੀ ਬਾਕੀ ਲੋਕਾਂ ਦੀ ਭਾਲ ਲਈ ਇੱਥੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।