ਫ਼ੈਕਟਰੀ ਮਜ਼ਦੂਰ ਨੇ ਲਿਆ ਫਾਹਾ
ਪਾਤੜਾਂ, 3 ਨਵੰਬਰ (ਨਿਊਜ਼ ਪੰਜਾਬ) – ਪਟਿਆਲਾ ਦੇ ਪਾਤੜਾਂ ਸ਼ਹਿਰ ਦੇ ਨੇੜੇ ਇੱਕ ਪਿੰਡ ਵਿਚ ਸਥਿਤ ਜ਼ਿੰਕ ਫ਼ੈਕਟਰੀ ਵਿਚ ਮਜ਼ਦੂਰੀ ਕਰਦੇ ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਿਹਾਰ ਦੇ ਰਹਿਣ ਵਾਲੇ ਪਵਨ ਕੁਮਾਰ ਨਾਂਅ ਦੇ ਇਸ 24 ਸਾਲਾ ਮਜ਼ਦੂਰ ਨੇ ਦਿਮਾਗ਼ੀ ਪ੍ਰੇਸ਼ਾਨੀ ਦੇ ਚੱਲਦਿਆਂ ਇਹ ਖ਼ੁਦਕੁਸ਼ੀ ਕੀਤੀ ਦੱਸੀ ਜਾ ਰਹੀ ਹੈ। ਰਾਤ ਦੇ ਕਰੀਬ 11 ਵਜੇ ਪਵਨ ਨਾਂਅ ਦੇ ਨੌਜਵਾਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਸਬੰਧ ਵਿਚ ਮ੍ਰਿਤਕ ਦੇ ਜੀਜੇ ਮੋਤੀ ਚੰਦ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ ਅਤੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।