ਕੇਂਦਰ ਸਰਕਾਰ ਨੇ ਸੂਬਿਆਂ ਨੂੰ 6,000 ਕਰੋੜ ਰੁਪਏ ਜੀ ਐੱਸ ਟੀ ਮੁਆਵਜੇ ਵਜੋਂ ਦਿੱਤੇ – ਪੰਜਾਬ ਦੀ ਛੁੱਟੀ – ਪੜ੍ਹੋ ਸੂਬਿਆਂ ਦੀ ਲਿਸਟ
ਨਿਊਜ਼ ਪੰਜਾਬ
ਨਵੀ ਦਿੱਲੀ , 3 ਨਵੰਬਰ – ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਸੂਬਿਆਂ ਨੂੰ ‘ਜੀ ਐੱਸ ਟੀ ਮੁਆਵਜ਼ਾ ਤੇ ਸੈੱਸ ਦੀ ਕਮੀ ਨਾਲ ਨਜਿੱਠਣ ਲਈ ਵਿਸ਼ੇਸ਼ ਵਿੰਡੋ’ ਤਹਿਤ 16 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅੱਜ 6,000 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਜਾ ਰਹੀ ਹੈ । ਇਹ ਰਾਸ਼ੀ 4.42% ਦੀ ਵੇਟ ਐਵਰੇਜ ਯੀਲਡ ਰਾਹੀਂ ਜਮ੍ਹਾਂ ਕੀਤੀ ਗਈ ਹੈ । ਇਹ ਰਾਸ਼ੀ ਇਸੇ ਵਿਆਜ ਦਰ ਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਜਾਵੇਗੀ , ਜੋ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਰਜਿ਼ਆਂ ਦੀ ਦਰ ਤੋਂ ਘੱਟ ਹੈ , ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇਗਾ । ਵਿੱਤ ਮੰਤਰਾਲੇ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪੈਸ਼ਲ ਵਿੰਡੋ ਤਹਿਤ 12,000 ਕਰੋੜ ਰੁਪਏ ਦੇ ਕਰਜਿ਼ਆਂ ਦੀ ਸਹੂਲਤ ਦਿੱਤੀ ਹੈ । 21 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹੁਣ ਤੱਕ ਸਪੈਸ਼ਲ ਵਿੰਡੋ ਤਹਿਤ ਚੋਣ ਨੰਬਰ 1 ਲਈ ਆਖਿਆ ਹੈ । ਭਾਰਤ ਸਰਕਾਰ ਵੱਲੋਂ ਲਏ ਗਏ ਕਰਜਿ਼ਆਂ ਨੂੰ ਬੈਕ ਟੂ ਬੈਕ ਅਧਾਰ ਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੀ ਐੱਸ ਟੀ ਮੁਆਵਜ਼ਾ ਸੈੱਸ ਦੇ ਬਦਲੇ ਜਾਰੀ ਕੀਤਾ ਜਾਂਦਾ ਹੈ ।
ਹੇਠ ਲਿਖੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਰਜ਼ੇ ਜਾਰੀ ਕੀਤੇ ਗਏ ਹਨ —
ਆਂਧਰਾ ਪ੍ਰਦੇਸ਼ , ਅਸਾਮ , ਬਿਹਾਰ , ਗੋਆ , ਗੁਜਰਾਤ , ਹਰਿਆਣਾ , ਹਿਮਾਚਲ ਪ੍ਰਦੇਸ਼ , ਕਰਨਾਟਕ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਮੇਘਾਲਿਆ , ਉਡੀਸਾ , ਤਾਮਿਲਨਾਡੂ , ਤ੍ਰਿਪੁਰਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ , ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ , ਕੇਂਦਰ ਸ਼ਾਸਤ ਪ੍ਰਦੇਸ਼ ਪੁਡੁਚੇਰੀ ।