ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਮੰਗਿਆ ਜਵਾਬ
ਨਵੀਂ ਦਿੱਲੀ, 2 ਨਵੰਬਰ (ਨਿਊਜ਼ ਪੰਜਾਬ)- ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ 6 ਹਫ਼ਤਿਆਂ ‘ਚ ਸਟੇਟਸ ਰਿਪੋਰਟ ਮੰਗੀ ਹੈ। ਜਸਟਿਸ ਯੂ. ਯੂ. ਲਲਿਤ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ 6 ਹਫ਼ਤਿਆਂ ‘ਚ ਮਾਮਲੇ ‘ਚ ਸਥਿਤੀ ਦੀ ਰਿਪੋਰਟ ਦਾਖ਼ਲ ਕਰ ਕਿਹਾ ਹੈ ਅਤੇ ਅਗਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ‘ਚ ਸੁਣਵਾਈ ਲਈ ਇਸ ਨੂੰ ਸੂਚੀਬੱਧ ਕੀਤਾ ਹੈ।