ਲੁਧਿਆਣਾ ‘ਚ ਅੱਜ ਡੇਂਗੂ ਦੇ 32 ਹੋਰ ਮਰੀਜ ਪਾਏ ਗਏ, ਕੁੱਲ ਮਰੀਜ਼ਾਂ ਦੀ ਗਿਣਤੀ 1090 ਹੋਈ
ਲੁਧਿਆਣਾ, 30 ਅਕਤੂਬਰ (ਨਿਊਜ਼ ਪੰਜਾਬ) – ਸਿਵਲ ਸਰਜਨ ਲੁਧਿਆਣਾ ਸ਼੍ਰੀ ਰਾਜੇਸ਼ ਕੁਮਾਰ ਬੱਗਾ ਨੇ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਊਂਦੇ ਹੋਏ ਦੱਸਿਆ ਕਿ ਅੱਜ ਡੇਂਗੂ ਦੇ 32 ਪੋਜਟਿਵ ਮਰੀਜ ਪਾਏ ਗਏ ਹਨ। ਜਿਸ ਨਾਲ ਜਿਲ੍ਹਾ ਲੁਧਿਆਂਣਾ ਦੇ ਕੁੱਲ ਡੇਂਗੂ ਪੋਜਟਿਵ ਕੇਸਾਂ ਦੀ ਗਿਣਤੀ 1090 ਹੋ ਗਈ ਹੈ।
ਡਾ. ਬੱਗਾ ਨੇ ਅੱਗੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਦੇ ਕੁੱਲ ਸ਼ੱਕੀ ਮਰੀਜਾ ਦੀ ਗਿਣਤੀ 1588 ਹੋ ਗਈ ਹੈ, ਬਾਹਰਲੇ ਜਿਲ੍ਹਿਆ ਦੇ ਡੇਂਗੂ ਦੇ ਕੁੱਲ ਸ਼ੱਕੀ ਮਰੀਜਾਂ ਦੀ ਗਿਣਤੀ 351 ਜਿਨ੍ਹਾ ਵਿੱਚੋੋਂ 268 ਡੇਂਗੂ ਪੋਜਟਿਵ ਹਨ। ਬਾਹਰਲੇ ਰਾਜਾਂ ਦੇ ਡੇਂਗੂ ਦੇ ਕੁੱਲ ਸ਼ੱਕੀ ਮਰੀਜਾ ਦੀ ਗਿਣਤੀ 45 ਜਿਨ੍ਹਾ ਵਿੱਚੋੋਂ 37 ਡੇਂਗੂ ਪੋਜਟਿਵ ਹਨ। ਇਸੇ ਤਰਾਂ ਡੇਂਗੂ ਦੇ ਕੁੱਲ 1984 ਸ਼ੱਕੀ ਮਰੀਜ ਰਿਪੋਰਟ ਹੋਏ ਹਨ ਜਿਨ੍ਹਾ ਵਿੱਚੋੋਂ 1395 ਡੇਂਗੂ ਪੋਜਟਿਵ ਕੇਸ ਰਿਪੋਰਟ ਹੋਏ ਹਨ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋੋਂ ਅੱਜ ਡਰਾਈ-ਡੇ, ਫਰਾਈ-ਡੇ ਮਨਾਇਆ ਗਿਆ ਜਿਸ ਵਿੱਚ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਏਰੀਆ ਅਤੇ ਸਰਕਾਰੀ ਦਫਤਰਾਂ ਵਿੱਚ ਲਾਰਵਾ ਚੈਕ ਕੀਤਾ ਗਿਆ ਜ਼ੋ ਕਿ ਮੰਡੀ ਬੋਰਡ ਜਲੰਧਰ ਬਾਈਪਾਸ, ਪੁਲਿਸ ਸਟੇਸ਼ਨ ਢੋਲੇਵਾਲ, ਸੁਵਿਧਾ ਕੇਂਦਰ ਡਵੀਜਨ 6, ਪੀ.ਐਸ.ਪੀ.ਸੀ.ਐਲ. ਦਫਤਰ, ਗਰਿਡ ਚੌੜਾ ਬਜਾਰ, ਐਮ.ਸੀ.ਐਲ ਦਫਤਰ ਜਨਮ ਤੇ ਮੌਤ, ਗਿਆਸਪੁਰਾ, ਕੋਟ ਮੰਗਲ ਸਿੰਘ, ਗੁਰੂ ਅੰਗਦ ਦੇਵ ਕਲੋਨੀ, ਦੁੱਗਰੀ ਫੇਸ 1 ਅਤੇ 2 , ਸਲੇਮ ਟਾਂਬਰੀ, ਦੁਰਗਾਪੁਰੀ, ਨੇਤਾਜੀ ਪਾਰਕ, ਫਰੇ਼ਡਜ ਕਲੋਨੀ, ਮਾਡਲ ਗ੍ਰਾਮ, ਸਰਵਨ ਪਾਰਕ, ਨਿਊ ਨੰਦਾ ਕਲੋਨੀ, ਗੁਰੂ ਵਿਹਾਰ ਰਾਹੋੋਂ ਰੋਡ, ਇਸਲਾਮ ਗੰਜ ਅਤੇ ਕਿਚਲੂ ਨਗਰ ਵਿੱਚ ਜਾਕੇ ਡੇਂਗੂ ਦੇ ਲਾਰਵੇ ਨੂੰ ਚੈਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਗਿਆਸਪੁਰਾ, ਬਾਬਾ ਮੁਕੰਦ ਸਿੰਘ ਨਗਰ, ਨਹਿਰੀ ਕਲੋਨੀ, ਦੁੱਗਰੀ, ਸਰਵਨ ਪਾਰਕ ਅਤੇ ਇਸਲਾਮ ਗੰਜ ਵਿੱਚੋ ਲਾਰਵਾ ਪਾਇਆ ਗਿਆ ਜਿਸਨੂੰ ਮੌਕੇ ਤੇ ਲਾਰਵੀਸਾਈਡ ਦਵਾਈ ਪਾ ਕੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋੋਂ ਪੰਫਲਿਟ, ਪੋਸਟਰ ਵੰਡੇ ਗਏ, ਦਫਤਰਾਂ ਵਿੱਚ ਡੇਂਗੂ , ਚਿਕਨਗੁਨੀਆ, ਮਲੇਰੀਆ ਬੁਖਾਰ ਤੋਂ ਬਚਾਓ ਸਬੰਧੀ ਸਿਹਤ ਸਿਖਿਆ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਜ 1017 ਘਰਾਂ ਦੀ ਵਿਜਟ ਕੀਤੀ ਗਈ ਜਿਨ੍ਹਾ ਵਿੱਚੋੋ 6 ਘਰਾਂ ਵਿੱਚੋਂ ਲਾਰਵਾ ਪਾਇਆ ਗਿਆ ਅਤੇ 1527 ਕੰਟੇਨਰ ਚੈਕ ਕੀਤੇ ਜਿਨ੍ਹਾ ਵਿੱਚੋੋਂ 6 ਕੰਟੇਨਰ ਪੋਜਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕੁੱਲ 100350 ਘਰਾਂ ਦੀ ਵਿਜਟ ਕੀਤੀ ਗਈ, ਜਿਨ੍ਹਾਂ ਵਿੱਚੋੋਂ 939 ਘਰਾਂ ਵਿੱਚੋੋ ਲਾਰਵਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਤੱਕ ਕੁੱਲ 156933 ਕੰਟੇਨਰ ਚੈਕ ਕੀਤੇ ਗਏ ਜ਼ਿਨ੍ਹਾ ਵਿੱਚੋੋਂ 1010 ਕੰਟੇਨਰ ਪੋਜਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਤੱਕ ਮਲੇਰੀਏ ਦੇ ਕੁੱਲ ਕੇਸਾਂ ਦੀ ਗਿਣਤੀ 7 ਹੈ। ਉਨ੍ਹਾਂ ਕਿਹਾ ਕਿ 496 ਪੋਜਟਿਵ ਕੰਟੇਨਰਾ ਦੀ ਲਿਸਟ ਮਿਊਂਸੀਪਲ ਕਾਰਪੋਰੇਸ਼ਨ ਨੂੰ ਚਲਾਨ ਲਈ ਭੇਜੇ ਜਾ ਚੁੱਕੇ ਹਨ। ਡਾ.ਬੱਗਾ ਨੇ ਲੋੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਕੰਨਟੇਨਰਾਂ, ਫਰਿਜ ਦੇ ਪਿਛੇ ਲੱਗੀਆ ਟ੍ਰੇਆ, ਗਮਲਿਆ, ਘਰਾਂ ਦੀਆ ਛੱਤਾ ਉਪਰ ਪਏ ਟਾਇਰ, ਕਬਾੜ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਕਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰ੍ਹਾਂ ਢੱਕਿਆ ਰਹੇ।