ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਗੁਜਰਾਤ ਦਾ ਦੌਰਾ

ਨਵੀਂ ਦਿੱਲੀ, 30 ਅਕਤੂਬਰ (ਨਿਊਜ਼ ਪੰਜਾਬ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੌਰੇ ਤੇ ਜਾਣਗੇ। ਇਸ ਦੌਰਾਨ ਉਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਕੇਸ਼ੂਭਾਈ ਪਟੇਲ ਦੇ ਗ੍ਰਹਿ ਜਾਣਗੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ 12 ਵਜੇ ਕੇਵੜੀਆ ‘ਚ ਵਨ ਤੇ ਅਰੋਗਯ ਕੁਟੀਰ ਦਾ ਉਦਘਾਟਨ ਕਰਨਗੇ। ਇਕ ਵਜੇ ਏਕਤਾ ਮਾਲ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਬਾਅਦ ਚਿਲਡ੍ਰੈਨ ਨਿਊਟ੍ਰਿਸ਼ਿਅਨ ਪਾਰਕ ਦਾ ਦੌਰਾ ਕਰਨਗੇ।