ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ ਸਿਹਤ‘ ਤੇ ਪੈਂਦਾ ਹੈ ਮਾੜਾ ਪ੍ਰਭਾਵ- ਮੁੱਖ ਖੇਤੀਬਾੜੀ ਅਫਸਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਮੁਹਿੰਮ ਚਲਾਈ
ਨੰਗਲ, 29 ਅਕਤੂਬਰ (ਨਿਊਜ਼ ਪੰਜਾਬ)-ਪਰਾਲੀ ਨੂੰ ਅੱਗ ਲਗਾਉਣ ਦੇ ਕਈ ਨੁਕਸਾਨ ਹਨ ਜਿਵੇਂ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਵਿਚਲੇ ઠਉਪਜਾਊ ਤੱਤ ਘੱਟ ਦੇ ਹਨ ਅਤੇ ਵੱਡੀ ਪੱਧਰ ‘ਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਦਾ ਹੈ ਜਿਸ ਨਾਲ ਦਮੇਂ ਦੇ ਮਰੀਜਾਂ, ਬਜੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾਕਟਰ ਅਵਤਾਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਉਠਦੇ ਧੂੰਏ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ ઠਤੇ ਆਵਾਜਾਈ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਧੂੰਏ ਕਾਰਨ ਵਾਹਨ ਚਾਲਕਾ ਨੂੰ ਦੇਖਣ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਹਾਦਸਿਆ ਵਿੱਚ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨੇੜਲੇ ਖੇਤਾਂ ਵਿੱਚ ਫਸਲ ਨੂੰ ਵੀ ਅੱਗ ਲੱਗ ਸਕਦੀ ਹੈ ਜਿਸ ਕਾਰਨ ਹੋਰ ਕਿਸਾਨ ਭਰਾਵਾਂ ਦੇ ਆਰਥਿਕ ਨੁਕਸਾਨ ਵਿੱਚ ਵਾਧਾ ਹੋ ਸਕਦਾ ਹੈ | ਉਨ੍ਹਾਂ ਹੋਰ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ. ਇਸ ਤੋਂ ਇਲਾਵਾ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ‘ਤੇ ਜ਼ਮੀਨ ਦੀ ਮਲਕੀਅਤ ਅਨੁਸਾਰ ਜੁਰਮਾਨਾ ਵੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੀ ਪਰ੍ਥਾ ਤੋਂ ਛੁਟਕਾਰਾ ਮਿਲ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਦੇ ਸੁਚੱਜੇ ਰੱਖ ਰਖਾਵ ਲਈ ਸਬਸਿਡੀ‘ ਤੇ ਖੇਤੀ ਮਸ਼ੀਨਰੀ ਵੀ ਦਿੱਤੀ ਜਾਂਦੀ ਹੈ ਜਿਸ ਦੀ ਮਦਦ ਨਾਲ ਕਿਸਾਨ ਪਰਾਲੀ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਸਕਦੇ ਹਨ| ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਫਸਲ ਦਾ ਝਾੜ ਵੀ ਵੱਧਦਾ ਹੈ | ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ| ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਸੁਖਦੇਵ ਸਿੰਘ ਪੁੱਤਰ ਮਨਸਾ ਰਾਮ ਪਿੰਡ ਬੇਲਾ ਧਿਆਨੀ ਬਲਾਕ ਨੰਗਲ 30 ਸਾਲ ਤੋਂ ਖੇਤੀ ਕਰ ਰਿਹਾ ਹੈ| ਕਿਸਾਨ ਸੁਖਦੇਵ ਸਿੰਘ 11 ਏਕੜ ਜਮੀਨ ਵਿੱਚ ਕਣਕ, ਝੋਨੇ ਅਤੇ ਮੱਕੀ ਦੀ ਰਵਾਇਤੀ ਖੇਤੀ ਤੋਂ ਇਲਾਵਾ ਸਬਜੀਆਂ ਦੀ ਖੇਤੀ ਵੀ ਕਰਦਾ ਹੈ| ਸੁਖਦੇਵ ਸਿੰਘ ਆਲੂ, ਅਰਬੀ, ਮੁੱਲੀਆਂ,ਗੋਬੀ, ਸਲਗਮ ਆਦਿ ਫਸਲਾਂ ਦੀ ਕਾਸ਼ਤ ਕਰਦਾ ਹੈ| ਉਸਦਾ ਕਹਿਣਾ ਹੈ ਕਿ ਰਿਵਾਇਤੀ ਫਸਲ ਦਾ ਝਾੜ 6 ਮਹੀਨੇ ਬਾਅਦ ਆਉਦਾ ਹੈ ਜਦੋਂ ਕਿ ਕਿਸਾਨ ਨੂੰ ਆਪਣੀ ਅਰਥਿਕਤਾ ਨੂੰ ਮਜਬੂਤ ਕਰਨ ਅਤੇ ਪਰ੍ਤੀ ਦਿਨ ਹੋਣ ਵਾਲੇ ਖਰਚਿਆ ਲਈ ਅਜਿਹੀਆਂ ਫਸਲਾਂ ਦੀ ਕਾਸ਼ਤ ਅਤੇ ਸਹਾਇਕ ਧੰਦੇ ਬੇਹੱਦ ਕਾਰਗਰ ਹਨ , ਇਹੋ ਕਿਸਾਨ ਨੂੰ ਬਚਾਉਦੇ ਹਨ| ਸੁਖਦੇਵ ਸਿਘ ਨੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀ ਲਗਾਈ, ਉਹ ਆਪਣੀ ਪਰਾਲੀ ਵੇਚਦਾ ਹੈ. ਜਿਸ ਦੇ ਸਦਕਾ ਜਮੀਨ ਦੀ ਉਪਜਾਊ ਸ਼ਕਤੀ‘ ਵਿੱਚ ਵਾਧਾ ਹੋਇਆ ਹੈ ਉਥੇ ਹੀ ਝਾੜ ਵੀ ਵਧੀਆ ਮਿਲਿਆ ਹੈ, ਇਸ ਦੇ ਨਾਲ ਹੀ ਉਹ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਕਿਵੇਂ ਅਸੀ ਪਰਾਲੀ ਨਾ ਸਾੜ ਕੇ ਮਸ਼ੀਨਾਂ ਨਾਲ ਇਸ ਦਾ ਪਰ੍ਬੰਧ ਕਰ ਸਕਦੇ ਹਾਂ ਤੇ ਇਸ ਨੂੰ ਅੱਗ ਲਾਉਣ ਤੇ ਪੈਦਾ ਹੋਣ ਧੂੰਏ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ| ਸੁਖਦੇਵ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾ ਨਾਲ ਮਿਲ ਕੇ ਚੰਗੀ ਖੇਤੀ ਕਰਕੇ ਲਾਭ ਲੈ ਰਿਹਾ ਹੈ ਅਤੇ ਇਲਾਕੇ ਦੇ ਕਿਸਾਨਾਂ ਲਈ ਚੰਗੀ ਪਰ੍ਰੇਣਾ ਦੇ ਰਿਹਾ ਹੈ| ਇਹ ਕਿਸਾਨ ਫਸਲੀ ਵਿਭਿੰਨਤਾ ਅਪਣਾ ਕੇ ਰਿਵਾਇਤੀ ਫਸਲੀ ਚੱਕਰ ਵਿਚੋਂ ਬਾਹਰ ਨਿਕਲਿਆ ਹੈ, ਪਰਾਲੀ ਦੀ ਸਾਂਭ ਸੰਭਾਲ ਦੇ ਨਾਲ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾ ਰਿਹਾ ਹੈ ਅਤੇ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਘੱਟ ਵਰਤੋਂ ਨਾਲ ਵਾਤਾਵਰਣ ਦੀ ਰੱਖਿਆ ਕਰਨ ਦਾ ਵੀ ਉਪਰਾਲਾ ਕਰ ਰਿਹਾ ਹੈ| ਉਸ ਕਿਸਾਨ ਵਲੋਂ ਆਪਣੇ ਪਸੂਆ ਦੀ ਗੋਬਰ ਖਾਦ ਵਿੱਚ ਰਹਿੰਦ ਖੂੰਹਦ ਨੂੰ ਮਿਲਾ ਕੇ ਖੇਤਾਂ ਵਿੱਚ ਪਾਇਆ ਜਾ ਰਿਹਾ ਹੈ ਤਾਂ ਜੋ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਸਕੇ| ਕਿਸਾਨ ਦੇ ਦੱਸਣ ਅਨੁਸਾਰ ਇਸ ਤਰ੍ਹਾਂ ਉਸ ਦਾ ਖਰਚਾ ਘੱਟ ਆਉਂਦਾ ਹੈ ਅਤੇ ਝਾੜ ਵੀ ਪੂਰਾ ਨਿਕਲਦਾ ਹੈ, ਵਾਤਾਵਰਣ ਅਤੇ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ|