ਘਰ ‘ਚ ਆਪਣੀ ਦਾਦੀ ਨਾਲ ਸੁੱਤੀ ਪਈ ਲੜਕੀ ਕਾਰ ਸਵਾਰਾਂ ਵਲੋਂ ਅਗਵਾ
ਜੰਡਿਆਲਾ ਗੁਰੂ, 29 ਅਕਤੂਬਰ (ਨਿਊਜ਼ ਪੰਜਾਬ)- ਜੰਡਿਆਲਾ ਗੁਰੂ (ਅੰਮ੍ਰਿਤਸਰ) ਦੇ ਨੇੜਲੇ ਪਿੰਡ ਧਾਰੜ ਤੋਂ ਆਪਣੀ ਦਾਦੀ ਨਾਲ ਸੁੱਤੀ 13 ਕੁ ਸਾਲ ਦੀ ਨਾਬਾਲਗ ਲੜਕੀ ਨੂੰ ਅੱਜ ਤੜਕੇ 4-5 ਕਾਰ ਸਵਾਰ ਘਰੋਂ ਜਬਰੀ ਚੁੱਕ ਕੇ ਲੈ ਗਏ ਅਤੇ ਲਗਭਗ ਇਕ ਘੰਟੇ ਬਾਅਦ ਉਹ ਲੜਕੀ ਨੂੰ ਮੁੜ ਛੱਡ ਗਏ। ਜੰਡਿਆਲਾ ਗੁਰੂ ਦੇ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਲੜਕੀ ਦੀ ਡਾਕਟਰਾਂ ਦੀ ਟੀਮ ਵਲੋਂ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।