ਬੇਰੋਜ਼ਗਾਰ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਲਈ ਆਨਲਾਇਨ ਟਰੇਨਿੰਗ 2 ਨਵੰਬਰ ਤੋਂ

ਤਰਨ ਤਾਰਨ, 28 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵੱਲੋ ਖੇਤੀ ਦੇ ਨਾਲ-ਨਾਲ ਹੋਰ ਸਹਿਯੋਗੀ ਕੰਮ ਧੰਦਿਆਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਵੱਖ-ਵੱਖ ਸਵੈ-ਰੋਜਗਾਰ ਸਕੀਮਾਂ ਚਲਾਈਆਂ ਹਨ, ਜਿਨਾਂ ਵਿੱਚ ਇੱਕ ਡੇਅਰੀ ਵਿਕਾਸ ਵਿਭਾਗ ਸਰਕਾਰ ਦੀ ਸਵੈ-ਰੋਜ਼ਗਾਰ ਸਕੀਮ ਹੈ, ਜਿਸ ਤਹਿਤ ਬੇਰੋਜ਼ਗਾਰ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਵਿੱਚ ਪਹਿਲਾਂ ਟ੍ਰੇਨਿੰਗ ਦਵਾਈ ਜਾਵੇਗੀ ਅਤੇ ਟ੍ਰੇਨਿੰਗ ਖਤਮ ਹੋਣ ਉਪਰੰਤ 2 ਤੋ 20 ਪਸ਼ੂਆਂ ਦੀ ਖਰੀਦ ਲਈ ਸਬਸਿਡੀ ਅਧਾਰਿਤ ਕਰਜ਼ਾ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰਵਾਈ ਜਾਵੇਗੀ । ਕੋਵਿਡ ਦੇ ਮਜੂਦਾ ਸਮੇਂ ਵਿੱਚ ਫਿਜ਼ੀਕਲ ਟ੍ਰੇਨਿੰਗ ਕਰਵਾਉਣਾ ਸੰਭਵ ਨਹੀ ਹੈ, ਜਿਸ ਲਈ ਵਿਭਾਗ ਵੱਲੋਂ ਇਹ ਟ੍ਰੇਨਿੰਗ ਕੋਰਸ ਆਨ-ਲਾਈਨ ਕਰਵਾਈ ਜਾਵੇਗੀ ਜੋ ਕਿ 2 ਨਵੰਬਰ, 2020 ਤੋਂ ਸ਼ੁਰੂ ਹੋ ਰਹੀ ਹੈ। ਡੇਅਰੀ ਫਾਰਮਿੰਗ ਕੋੋਰਸ ਕਰਨ ਲਈ ਉਮੀਦਵਾਰ ਪੇਂਡੂ ਪਿਛੋਕੜ ਦਾ ਹੋਵੇ, ਘੱਟੋ ਘੱਟ 5ਵੀਂ ਪਾਸ ਹੋਵੇ ਅਤੇ ਉਮਰ 18 ਤੋ 50 ਸਾਲ ਹੋਣੀ ਚਾਹੀਦੀ ਹੈ । ਉਕਤ ਕੋਰਸ ਕਰਨ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ । ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨਾਲ ਮੋਬਾਈਲ ਨੰਬਰ (77173-97013) ‘ਤੇ ਸੰਪਰਕ ਕਰ ਸਕਦੇ ਹੋ ਜਾਂ ਡੇਅਰੀ ਡਿਵੈਲਪਮੈਂਟ ਵਿਭਾਗ, ਤਰਨ ਤਾਰਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।