ਕਪੂਰਥਲਾ ਦੀ ਮਾਡਰਨ ਜੇਲ੍ਹ ‘ਚੋਂ 4 ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 28 ਅਕਤੂਬਰ (ਗੁਰਦੀਪ ਸਿੰਘ ਦੀਪ)- ਮਾਡਰਨ ਜੇਲ੍ਹ ‘ਚੋਂ ਜੇਲ੍ਹ ਪ੍ਰਸ਼ਾਸਨ ਨੇ ਗਸ਼ਤ ਦੌਰਾਨ 4 ਮੋਬਾਇਲ ਫ਼ੋਨ ਲਾਵਾਰਸ ਹਾਲਤ ‘ਚ ਬਰਾਮਦ ਕੀਤੇ ਹਨ।ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਨਾ ਮਾਲੂਮ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।