ਜਾਖੜ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫੇਰ ਘੇਰੀ ਮੋਦੀ ਸਰਕਾਰ
ਚੰਡੀਗੜ੍ਹ, 28 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਕ ਵਾਰ ਫੇਰ ਨਿਸ਼ਾਨੇ ‘ਤੇ ਲਿਆ ਹੈ। ਇਸ ਸਬੰਧੀ ਅੱਜ ਟਵੀਟ ਕਰਕੇ ਜਾਖੜ ਨੇ ਕਿਹਾ, ”ਇਸ ‘ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਜਪਾ ਦਾ ਇਕ ਹੋਰ ਵਾਅਦਾ ਜੁਮਲਾ ਸਾਬਤ ਹੋਇਆ। ਰਾਜਨਾਥ ਸਿੰਘ (ਰੱਖਿਆ ਮੰਤਰੀ) ਅਤੇ ਨਰਿੰਦਰ ਸਿੰਘ ਤੋਮਰ (ਖੇਤੀਬਾੜੀ ਮੰਤਰੀ) ਨੇ ਵਾਰ-ਵਾਰ ਭਰੋਸਾ ਦਿਵਾਇਆ ਕਿ ਨਵੇਂ ਖੇਤੀ ਕਾਨੂੰਨਾਂ ਦਾ ਏ. ਪੀ. ਐਮ. ਸੀ. ਅਧੀਨ ਸੂਬਾ ਸਰਕਾਰ ਵਲੋਂ ਲਏ ਜਾਂਦੇ ਟੈਕਸਾਂ ‘ਤੇ ਕੋਈ ਅਸਰ ਨਹੀਂ ਪਏਗਾ। ਆਰ. ਡੀ. ਐਫ. ਨੂੰ ਪੰਜਾਬ ਤੋਂ ਮਨਾ ਕਰਕੇ ਉਨ੍ਹਾਂ ਨੇ ਆਪਣੇ ਵਾਅਦੇ ‘ਤੇ ਪਾਣੀ ਫੇਰ ਦਿੱਤਾ ਹੈ।”