ਕੇਂਦਰ ਸਰਕਾਰ ਨੇ ਐਮ.ਐਸ.ਪੀ. ਭਾਅ ਤੇ 159.55 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ- ਪੰਜਾਬ ਵਿੱਚੋਂ 107.81 ਲੱਖ ਮੀਟਰਨ ਟਨ ਹੋਈ ਖਰੀਦ – ਕੇਂਦਰੀ ਮੰਤਰਾਲੇ ਵਲੋਂ ਅੰਕੜੇ ਜਾਰੀ

ਨਿਊਜ਼ ਪੰਜਾਬ
ਨਵੀ ਦਿੱਲੀ , 28 ਅਕਤੂਬਰ – ਚਾਲੂ ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਸਰਕਾਰ ਵੱਲੋਂ ਖਰੀਫ ਫਸਲਾਂ 2020-21 ਦੀ  ਖਰੀਦ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਤਹਿਤ ਕੀਤੀ ਜਾ ਰਹੀ ਹੈ ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਕੀਤੀ ਜਾਂਦੀ ਸੀ ।ਖਰੀਫ ਸੀਜ਼ਨ 2020-21 ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਤਾਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਗੁਜਰਾਤ ਅਤੇ ਕੇਰਲਾ ਸਮੇਤ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਝੋਨੇ ਦੀ ਖਰੀਦ ਬਹੁਤ ਚੰਗੀ ਰਫਤਾਰ ਨਾਲ ਨਿਰਵਿਘਨ ਖਰੀਦ ਜਾਰੀ ਹੈ । 26 ਅਕਤੂਬਰ ਤੱਕ ਇਹਨਾ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚੋਂ 159.55 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਜੋ ਪਿਛਲੇ ਸਾਲ 134.52 ਲੱਖ ਮੀਟਰਕ ਟਨ ਸੀ । ਇਸ ਸਾਲ ਦੀ ਖਰੀਦ ਪਿਛਲੇ ਸਾਲ ਦੀ ਖਰੀਦ ਨਾਲੋਂ 18.61 ਫੀਸਦ ਜ਼ਿਆਦਾ ਹੈ । 159.55 ਲੱਖ ਮੀਟਰਕ ਟਨ ਕੁਲ ਖਰੀਦ ਵਿੱਚੋਂ ਪੰਜਾਬ ਨੇ 107.81 ਲੱਖ ਮੀਟਰਨ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁਲ ਖਰੀਦ ਦਾ 67.57 ਫੀਸਦ ਬਣਦਾ ਹੈ ।

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਅਨੁਸਾਰ ਤਕਰੀਬਨ 13.64 ਲੱਖ ਕਿਸਾਨ ਪਹਿਲਾਂ ਹੀ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਵਿੱਚ ਹੋਈ ਖਰੀਦ ਤੋਂ ਫਾਇਦਾ ਲੈ ਚੁਕੇ ਹਨ ਤੇ ਇਸ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ 30123.73 ਕਰੋੜ ਰੁਪਏ ਬਣਦੀ ਹੈ ।                                                                                      Image

ਰਾਜਾਂ ਤੋਂ ਪ੍ਰਾਪਤ ਪ੍ਰਸਤਾਵ ਦੇ ਅਧਾਰ ‘ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ ਮੁੱਲ ਸਮਰਥਿਤ ਸਕੀਮ (ਪੀ ਐਸ ਐਸ ) ਅਧੀਨ 45.10 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੀ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਫਏਕਿਉ ਗ੍ਰੇਡ ਸਾਲ 2020 / 21 ਲਈ ਨੋਟੀਫਾਈਡ ਐਮਐਸਪੀ ਨਾਲ ਕੀਤੀ ਜਾ ਸਕੇ,

ਜੇ ਕਰ ਸਬੰਧਤ ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨ੍ਹਾਂ ਫਸਲਾਂ ਦੇ ਮੰਡੀ ਵਿੱਚ ਮੁੱਲ ਵਾਢੀ ਦੇ ਅਰਸੇ ਦੌਰਾਨ ਐਮ ਐਸ ਪੀ ਤੋਂ ਹੇਠਾਂ ਜਾਂਦੇ ਹਨ ਤਾਂ ਇਨ੍ਹਾਂ ਫਸਲਾਂ ਦੀ ਖਰੀਦ ਰਾਜਾਂ ਦੀਆਂ ਨਾਮਜਦ ਖਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਕੀਤੀ ਜਾਵੇਗੀ।

Image

26/10/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 10.08 ਕਰੋੜ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਵਾਲੀ 1543.11 ਮੀਟਰਕ ਟਨ ਮੂੰਗ ਅਤੇ ਉੜਦ ਖਰੀਦਿਆ ਹੈ ਜਿਸ ਨਾਲ ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਦੇ 1247 ਕਿਸਾਨਾਂ ਨੂੰ ਲਾਭ ਮਿਲਿਆ ਹੈ । ਇਸੇ ਤਰ੍ਹਾਂ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ 5089 ਮੀਟਰਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ), ਜਿਸਦਾ ਐਮ ਐਸ ਪੀ ਮੁੱਲ 52.40 ਕਰੋੜ ਰੁਪਏ ਹੈ, ਖਰੀਦਿਆ ਗਿਆ ਹੈ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਜਿੱਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਬੰਧ ਹੈ, ਇਨ੍ਹਾਂ ਦੇ ਪ੍ਰਮੁੱਖ ਉਤਪਾਦਨ ਰਾਜਾਂ ਵਿੱਚੋਂ ਜਿਆਦਾਤਰ ਵਿੱਚ ਇਨ੍ਹਾਂ ਦੇ ਭਾਅ ਐਮ ਐਸ ਪੀ ਤੋਂ ਉਪਰ ਚਲ ਰਹੇ ਹਨ। ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ, ਇਨ੍ਹਾਂ ਦੀ ਆਮਦ ਦੇ ਆਧਾਰ ਤੇ ਇਨ੍ਹਾਂ ਰਾਜਾਂ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਾਰੀਖ ਦੇ ਫੈਸਲੇ ਅਨੁਸਾਰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

ਐਮ ਐਸ ਪੀ ਅਧੀਨ ਕਪਾਹ ਦੇ ਖਰੀਦ ਆਪ੍ਰੇਸ਼ਨ ਵੀ ਉੱਤਰੀ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਧਪ੍ਰਦੇਸ਼ ਆਦਿ ਵਿੱਚ ਸੁਚਾਰੂ ਚਲ ਰਹੇ ਹਨ। 26.10.2020 ਤਕ 117675 ਲੱਖ ਰੁਪਏ ਮੁੱਲ ਦੀਆਂ ਖਰੀਦੀਆਂ ਗਈਆਂ ਗੰਢਾਂ ਦੀ ਮਾਤਰਾ 398683 ਤਕ ਪਹੁੰਚ ਗਈ ਹੈ, ਜਿਸ ਦਾ ਲਾਭ 76512 ਕਿਸਾਨਾਂ ਨੂੰ ਮਿਲਿਆ ਹੈ।