ਕੋਰੋਨਾ ਵਾਇਰਸ — ਦੇਸ਼ ਅੰਦਰ ਮਰੀਜ਼ਾ ਦੀ ਗਿਣਤੀ 43 ਤਕ ਪੁੱਜੀ -ਚੀਨ ਤੋਂ ਬਾਅਦ ਇਟਲੀ ਅਤੇ ਇਰਾਨ ਬੁਰੀ ਤਰ੍ਹਾਂ ਪ੍ਰਭਾਵਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾ ਦੇਸ਼ ਜਾਣ ਦਾ ਪ੍ਰੋਗਰਾਮ ਰੱਦ ਕੀਤਾ
ਨਵੀ ਦਿੱਲੀ 9 ਮਾਰਚ ,( ਨਿਊਜ਼ ਪੰਜਾਬ )- ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਵੱਧਣ ਤੋਂ ਰੋਕਣ ਲਈ ਕੀਤੇ ਜਾ ਰਹੇ ਜ਼ੋਰਦਾਰ ਯਤਨਾਂ ਕਾਰਨ ਦੂਜੇ ਦੇਸ਼ਾਂ ਦੇ ਮੁਕਾਬਲੇ ਵੱਡੀ ਸਫਲਤਾ ਮਿਲ ਰਹੀ ਹੈ,ਪ੍ਰੰਤੂ ਪੁਰਾਣੇ ਕੇਸਾਂ ਦੀ ਵੱਧ ਰਹੀ ਗਿਣਤੀ ਚਿੰਤਾ ਪੈਦਾ ਕਰ ਰਹੀ ਹੈ I ਮੌਜ਼ੂਦਾ ਹਲਾਤਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਮਾਰਚ ਨੂੰ ਬੰਗਲਾ ਦੇਸ਼ ਜਾਣ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ I
ਦੂਜੇ ਪਾਸੇ ਵਿਦੇਸ਼ ਵਿੱਚੋਂ ਪਰਤ ਰਹੇ ਪ੍ਰਭਾਵਿਤ ਲੋਕਾਂ ਕਾਰਨ ਦੇਸ਼ ਅੰਦਰ ਮਰੀਜ਼ਾ ਦੀ ਗਿਣਤੀ 43 ਤਕ ਪੁੱਜ ਗਈ ਹੈ ਇਨ੍ਹਾਂ ਵਿੱਚ ਕੇਰਲਾ ਦਾ ਇਕ 3 ਸਾਲ ਦਾ ਬੱਚਾ ਵੀ ਸ਼ਾਮਲ ਹੈ ਜੋ ਆਪਣੇ ਮਾਂ-ਪਿਓ ਦੇ ਨਾਲ ਇਟਲੀ ਤੋਂ ਵਾਇਆ ਦੁਬਈ 7 ਮਾਰਚ ਨੂੰ ਕੋਚੀ ਹਵਾਈ ਅੱਡੇ ਤੇ ਪੁਜੇ ਸਨ ਜਿਥੇ ਜਾਂਚ ਹੋਣ ਤੇ ਇਹ ਮਾਮਲਾ ਸਾਹਮਣੇ ਆਇਆ I
ਚੀਨ ਜਿਥੇ ਹੁਣ ਤਕ 3119 ਵਿਅਕਤੀ ਮਾਰੇ ਜਾ ਚੁਕੇ ਹਨ ਅਤੇ 80700 ਵਿਅਕਤੀ ਪ੍ਰਭਾਵਿਤ ਹਨ ਤੋਂ ਬਾਅਦ ਇਟਲੀ ਅਤੇ ਇਰਾਨ ਬੁਰੀ ਤਰ੍ਹਾਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ, ਇਟਲੀ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 366 ਤੇ ਪੁੱਜ ਗਈ ਹੈ ਅਤੇ ਪ੍ਰਭਾਵਿਤ ਮਰੀਜ਼ਾ ਦੀ ਗਿਣਤੀ 7375 ਤੇ ਜਾ ਪੁੱਜੀ ਹੈ, ਰਿਪੋਰਟਾਂ ਅਨੁਸਾਰ ਕੋਰੋਨਾ ਵਾਇਰਸ ਦਾ ਵਧੇਰੇ ਅਸਰ ਉਤਰੀ ਇਟਲੀ ਦੇ ਕੁਝ ਇਲਾਕੇ ਵਿੱਚ ਹੀ ਹੈ , ਇਟਲੀ ਸਰਕਾਰ ਨੇ ਆਪਣੇ 15 ਰਾਜਾਂ ਦੇ ਲੋਕਾਂ ਤੇ ਆਉਣ – ਜਾਣ ਤੇ ਰੋਕ ਲੈ ਦਿਤੀ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ , ਬਾਹਰ ਜਾਣ ਲਈ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਸਰਕਾਰ ਤੋਂ ਪਹਿਲਾਂ ਆਗਿਆ ਲੈਣੀ ਪਵੇਗੀ I