ਮਾਲ ਗੱਡੀਆਂ ‘ਤੇ ਪਾਬੰਦੀ ਵਧਾਉਣ ਨਾਲ ਭੜਕ ਸਕਦੇ ਹਨ ਕਿਸਾਨ – ਕੈਪਟਨ ਨੇ ਰੇਲਵੇ ਮੰਤਰੀ ਨੂੰ ਦਿੱਤੀ ਚੇਤਾਵਨੀ
ਚੰਡੀਗੜ੍ਹ, 26 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਓਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਮਾਲ ਢੁਲਾਈ ਗਤੀ ਨੂੰ ਬਹਾਲ ਕਰਵਾਉਣ ਲਈ ਨਿੱਜੀ ਤੌਰ ‘ਤੇ ਦਖਲ ਦੇਣ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਲ ਗੱਡੀਆਂ ‘ਤੇ ਪਾਬੰਦੀ ਵਧਾਈ ਗਈ ਤਾਂ ਇਸ ਨਾਲ ਕਿਸਾਨ ਯੂਨੀਅਨ ਮੁੜ ਭੜਕ ਜਾਣਗੀਆਂ। ਕਿਉਂਕਿ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਵਿਚ ਢਿਲਾਈ ਦਿੱਤੀ ਹੋਈ ਹੈ।