ਨਰਮੇ ਦੀ ਤੁਲਾਈ ਨਾ ਹੋਣ ਤੋਂ ਦੁਖੀ ਕਿਸਾਨਾਂ ਨੇ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ

ਬੁਢਲਾਡਾ (ਮਾਨਸਾ) , 26 ਅਕਤੂਬਰ (ਨਿਊਜ਼ ਪੰਜਾਬ) – ਸਥਾਨਕ ਰੇਲਵੇ ਪੁਲ ਦੇ ਨਜ਼ਦੀਕ ਸੀ.ਸੀ.ਆਈ ਵੱਲੋਂ ਕਿਸਾਨਾਂ ਪਾਸੋਂ ਖਰੀਦੇ ਨਰਮੇ ਦੀ ਤੁਲਾਈ ਕਰਨ ਸਮੇਂ ਲੇਬਰ ਦਾ ਪ੍ਰਬੰਧ ਨਾ ਕਰਨ ਦੇ ਰੋਸ ਵਜੋਂ ਵੱਖ ਵੱਖ ਪਿੰਡਾਂ ‘ਚੋਂ ਆਪਣਾ ਨਰਮਾ ਵੇਚਣ ਆਏ ਕਿਸਾਨਾਂ ਵੱਲੋਂ ਬੁਢਲਾਡਾ-ਰਤੀਆ (ਹਰਿਆਣਾ) ਰੋਡ ਨੂੰ ਜਾਮ ਕਰਕੇ ਸੀ.ਸੀ.ਆਈ ਦੇ ਅਧਿਕਾਰੀਆਂ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ।