ਰੇਲ ਵਿਭਾਗ ਵਲੋਂ ਪੰਜਾਬ ‘ਚ ਮਾਲ ਗੱਡੀਆਂ ਦੇ ਦਾਖਲੇ ਤੇ ਪਾਬੰਦੀ
ਲੁਧਿਆਣਾ, 26 ਅਕਤੂਬਰ (ਨਿਊਜ਼ ਪੰਜਾਬ)-ਕੇਂਦਰ ਸਰਕਾਰ ਦੇ ਰੇਲ ਵਿਭਾਗ ਵਲੋਂ ਪੰਜਾਬ ‘ਚ ਮਾਲ ਗੱਡੀਆਂ ਦੇ ਦਾਖਲੇ ਤੇ ਮੁਕੰਮਲ ਤੋਰ ਤੇ ਅਣਮਿਥੇ ਸਮੇ ਲਈ ਪਾਬੰਦੀ ਲਗਾ ਦਿਤੀ ਹੈ / ਇਸ ਨਾਲ ਜਿਥੈ ਪੰਜਾਬ ‘ਚ ਮਹਿੰਗਾਈ ਵੱਧੇਗੀ ਉਥੈ ਥਰਮਲ ਪਲਾਂਟਾਂ ‘ਚ ਕੋਲਾ ਨਾ ਪੁੱਜਣ ਕਾਰਨ ਪੰਜਾਬ ਦੇ ਲੋਕ ਬਿਜਲੀ ਦੇ ਸੰਕਟ ਨਾਲ ਜੂਜਣ ਲਈ ਮਜਬੂਰ ਹੋ ਜਾਣਗੇ / ਰੇਲ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਕੇ ਜਿੰਨੀ ਦੇਰ ਤੱਕ ਪੰਜਾਬ ਦੀਆ ਰੇਲਵੇ ਲਾਈਨਾਂ ਤੋਂ ਧਰਨੇ ਨਹੀਂ ਚੁਕੇ ਜਾਂਦੇ ਉਨੀ ਦੇਰ ਤੱਕ ਕਿਸੇ ਵੀ ਰੂਟ ਤੇ ਗੱਡੀ ਨਹੀਂ ਭੇਜੀ ਜਾਵੇਗੀ/