Artificial shortage and overpricing of certain drug formulations, sanitizers and masks to be checked-Pannu ਕੌਵਿਡ-19 ਦੇ ਮੱਦੇਨਜ਼ਰ ਫੂਡ ਤੇ ਡਰੱਗ ਪ੍ਰਬੰਧਨ ਵਿਭਾਗ ਨੇ ਰੱਖੀ ਕੈਮਿਸਟਾਂ ‘ਤੇ ਤਿੱਖੀ ਨਜ਼ਰ

In wake of COVID – 19 Food & Drugs Administration staff to keep a tab on chemists

 

Chandigarh, March 8: (News Punjab )

Directing all the Zonal Licensing Authorities and Drug Control Officers in the State of Punjab to ensuring availability of life saving essential drugs and consumables to the consumers in context of outbreak of COVID – 19, Mr. KS Pannu Commissioner Food & Drugs Administration Punjab said that in wake of news reports being published about identification of a few patients suspected with corona virus infection, there is an apprehension among the public that the infection may spread over to other places.

Due to such apprehension certain drug formulations and consumables such as sanitizers and masks are in great demand said Pannu and added that with the rise in demand, there may be temporary / artificial shortage of some drug formulations and consumables.  Some of the chemists by taking the advantage of temporary / artificial shortages of the aforementioned drugs and consumables may charge exorbitantly or may hold the stocks.

In order to avoid such situations, he directed them to coordinate with the chemists associations of their areas and advise them not to indulge in such malpractices and further to ensure availability of life saving essential drugs and consumables in the chemists’ shops.

He said action would be taken against the chemists under the provisions of Drugs Prices Control Order (DPCO), 2013, who are found indulging in black marketing and hoarding of drugs.
ਦਵਾਈਆਂ, ਸੈਨੀਟਾਈਜ਼ਰ ਅਤੇ ਮਾਸਕ ਦੀ ਨਕਲੀ ਕਿੱਲਤ ਅਤੇ ਵਾਧੂ ਕੀਮਤਾਂ ਵਸੂਲਣ ‘ਤੇ ਲਗਾਈ ਜਾਵੇਗੀ ਰੋਕ: ਪੰਨੂੰ
ਕੌਵਿਡ-19 ਦੇ ਫੈਲਣ ਦੇ ਮੱਦੇਨਜ਼ਰ ਫੂਡ ਅਤੇ ਡਰੱਗਜ਼ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ ਐਸ ਪੰਨੂ ਨੇ ਰਾਜ ਦੀਆਂ ਸਮੂਹ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਲੋਕਾਂ ਨੂੰ ਜੀਵਨ ਰੱਖਿਅਕ  ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।  ਸ੍ਰੀ ਪੰਨੂ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਬਾਰੇ ਪ੍ਰਕਾਸ਼ਤ ਹੋ ਰਹੀਆਂ ਖਬਰਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਇਹ ਬਿਮਾਰੀ ਹੋਰ ਥਾਵਾਂ ‘ਤੇ ਵੀ ਫੈਲ ਸਕਦੀ ਹੈ।
ਪੰਨੂ ਨੇ ਕਿਹਾ ਕਿ ਅਜਿਹੇ ਖਦਸ਼ਿਆਂ ਕਾਰਨ ਕੁਝ ਦਵਾਈਆਂ ਅਤੇ ਸਿਹਤ ਸਬੰਧੀ ਲੋੜੀਂਦੀਆਂ ਵਸਤਾਂ  ਜਿਵੇਂ ਸੈਨੀਟਾਈਜ਼ਰ ਅਤੇ ਮਾਸਕ ਬਹੁਤ ਜ਼ਿਆਦਾ ਮੰਗ ਵਿੱਚ ਹਨ ਅਤੇ ਮੰਗ ਦੇ ਵਧਣ ਨਾਲ, ਕੁਝ ਦਵਾਈਆਂ ਅਤੇ ਲੋੜੀਂਦੀਆਂ ਵਸਤਾਂ ਦੀ ਅਸਥਾਈ / ਨਕਲੀ ਕਿੱਲਤ ਹੋਣ ਦੀ ਸੰਭਾਵਨਾ ਹੈ। ਉਕਤ ਦਵਾਈਆਂ ਅਤੇ ਵਸਤਾਂ ਦੀ ਅਸਥਾਈ / ਨਕਲੀ ਘਾਟ ਦਾ ਫਾਇਦਾ ਲੈ ਕੇ ਕੁਝ ਕੈਮਿਸਟ ਬਹੁਤ ਜ਼ਿਆਦਾ ਕੀਮਤਾਂ ਵਸੂਲ ਸਕਦੇ ਹਨ ਜਾਂ ਜਮ•ਾਂਖੋਰੀ ਕਰ ਸਕਦੇ ਹਨ।
ਉਨ•ਾਂ ਨੇ ਅਜਿਹੀ ਸਥਿਤੀ ਤੋਂ ਬਚਣ ਲਈ ਅਧਿਕਾਰੀਆਂ ਨੂੰ ਆਪਣੇ ਖੇਤਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਨ ਅਤੇ ਉਨ•ਾਂ ਨੂੰ ਅਜਿਹੀਆਂ ਬੇਨਿਯਮੀਆਂ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ । ਉਨ•ਾਂ ਭਵਿੱਖ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਵਿਚ ਜ਼ਰੂਰੀ ਦਵਾਈਆਂ ਅਤੇ ਸਿਹਤ ਸਬੰਧੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਉਨ•ਾਂ ਕਿਹਾ ਕਿ ਕਾਲੇ ਬਾਜ਼ਾਰੀ ਅਤੇ ਜਮ•ਾਂਖੋਰੀ ਕਰਨ ਵਾਲੇ ਕੈਮਿਸਟਾਂ ਵਿਰੁੱਧ ਡਰੱਗਜ਼ ਪ੍ਰਾਈਜ਼ਜ਼ ਕੰਟਰੋਲ ਆਰਡਰ (ਡੀ.ਪੀ.ਸੀ.ਓ.), 2013 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਏਗੀ।