ਦੇਸ਼ ‘ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 36 ‘ਤੇ ਪੁੱਜ ਗਈ

ਨਵੀ ਦਿੱਲੀ 8 ਮਾਰਚ ( ਨਿਊਜ਼ ਪੰਜਾਬ )–ਦੇਸ਼ ‘ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 36 ‘ਤੇ ਪੁੱਜ ਗਈ ਹੈ | ਅੱਜ ਸਿਹਤ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਭਾਰਤ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿੰਨ੍ਹਾਂ ‘ਚੋਂ 2 ਵਿਅਕਤੀ ਅੰਮਿ੍ਤਸਰ, 2 ਵਿਅਕਤੀ ਲੱਦਾਖ ਅਤੇ ਇਕ ਤਾਮਿਲਨਾਡੂ ਨਾਲ ਸਬੰਧਿਤ ਹੈ | ਲੱਦਾਖ ਦੇ ਦੋਵੇਂ ਮਰੀਜ਼ ਹਾਲ ਹੀ ‘ਚ ਈਰਾਨ ਅਤੇ ਤਾਮਿਲਨਾਡੂ ਦਾ ਪੀੜਤ  ਵਿਅਕਤੀ ਓਮਾਨ ਦਾ ਦੌਰਾ ਕਰਕੇ ਵਾਪਸ ਆਇਆ ਹੈ | ਮੰਤਰਾਲੇ ਨੇ ਸਾਰੇ ਪੀੜਤਾਂ ਦੀ ਸਥਿਤੀ ਨੂੰ ਸਥਿਰ ਦੱਸਿਆ ਹੈ | ਮੰਤਰਾਲੇ ਦੀ ਜਾਣਕਾਰੀ ਅਨੁਸਾਰ ਭੂਟਾਨ ‘ਚ ਜਿੰਨ੍ਹਾਂ ਦੋ ਅਮਰੀਕੀ ਨਾਗਰਿਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਦੇ ਸੰਪਰਕ ‘ਚ ਆਏ 150 ਤੋਂ ਵੱਧ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ | ਇਨ੍ਹਾਂ ਲੋਕਾਂ ਨੇ ਭਾਰਤ ‘ਚ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਮੈਡੀਕਲ ਖੋਜ਼ ਕੌਾਸਲ ਦੇ 6 ਵਿਗਿਆਨੀਆਂ ਨੂੰ ਈਰਾਨ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਉਥੇ ਲੈਬਾਰਟਰੀ ਸਥਾਪਿਤ ਕਰਨ ਲਈ ਕਰੀਬ 10 ਕਰੋੜ ਰੁਪਏ ਦੇ ਉਪਕਰਨ ਤੇ ਹੋਰ ਸਾਜ਼ੋ ਸਾਮਾਨ ਭੇਜਿਆ ਗਿਆ ਹੈ | ਅੱਜ ਸਵੇਰੇ ਈਰਾਨ ਤੋਂ 108 ਭਾਰਤੀਆਂ ਦੇ ਸੈਂਪਲ ਵੀ ਜਾਂਚ ਲਈ ਪੁੱਜ ਗਏ ਹਨ ਅਤੇ ਏਮਜ਼ ਦੀ ਲੈਬਾਰਟਰੀ ‘ਚ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ |  ਵਿਸ਼ਵ ਦੇ ਕਰੀਬ 94 ਦੇਸ਼ਾਂ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਅੱਜ ਤੱਕ 3491 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਪੀੜਤਾਂ ਦੀ ਗਿਣਤੀ 1,01,988 ਤੱਕ ਪੁੱਜ ਗਈ ਹੈ | ਪੰਜਾਬ ਵਿੱਚ ਕਲ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਤੋਂ ਬਾਅਦ ਤਿੰਨ ਹੋਰ ਸ਼ੱਕੀ ਮਰੀਜ਼ ਦਾਖਲ ਕੀਤੇ ਗਏ ਹਨ I   ਗੁਰੂ ਨਾਨਕ ਦੇਵ  ਹਸਪਤਾਲ ‘ਚ ਦਾਖਲ ਕਿਸੇ ਵੀ ਮਰੀਜ਼ ਦੀ  ਪੂਨਾ ਲੈਬੋਰਟਰੀ ਤੋਂ ਟੈੱਸਟਾਂ ਦੀ ਰਿਪੋਰਟ  ਅਜੇ ਤੱਕ ਨਹੀਂ ਮਿਲੀ।    ਅੱਜ ਆਏ ਤਿੰਨ ਹੋਰ ਸ਼ੱਕੀ ਮਰੀਜ਼ਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਅਜੇ ਤੱਕ ਪੰਜਾਬ ਵਿੱਚ ਕੋਈ ਵੀ ਸ਼ੱਕੀ ਮਰੀਜ਼ ਕਨਫ਼ਰਮ ਨਹੀਂ ਹੋਇਆ ਪਰ ਸਾਰਿਆਂ ਨੂੰ ਹਸਪਤਾਲ ਦੇ ਵੱਖਰੇ ਵਾਰਡ ਵਿੱਚ ਰਖਿਆ ਜਾ ਰਿਹਾ ਹੈ I