ਕੋਲਾ ਘੋਟਾਲਾ ਮਾਮਲੇ ‘ਚ 3 ਸਾਲ ਦੀ ਸਜ਼ਾ ਪਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, 26 ਅਕਤੂਬਰ (ਨਿਊਜ਼ ਪੰਜਾਬ)- ਐਨ. ਡੀ. ਏ. ਸਰਕਾਰ ‘ਚ ਮੰਤਰੀ ਰਹੇ ਦਿਲੀਪ ਰੇ ਅਤੇ ਹੋਰਨਾਂ ਵਿਅਕਤੀਆਂ ਨੂੰ ਸੀ. ਬੀ. ਆਈ. ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸਾਰਿਆਂ ਨੂੰ 1-1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਹੈ। ਦੱਸ ਦਈਏ ਕਿ 21 ਸਾਲ ਪੁਰਾਣੇ ਝਾਰਖੰਡ ਕੋਲਾ ਘੋਟਾਲਾ ਮਾਮਲੇ ‘ਚ ਦੋਸ਼ੀ ਕਰਾਰੇ ਜਾਣ ਮਗਰੋਂ ਅਦਾਲਤ ਨੇ ਅੱਜ ਹੀ ਰੇ ਸਣੇ ਤਿੰਨਾਂ ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਸੀ।