ਫਰਾਈ ਡੇ ਨੂੰ ਡਰਾਈ ਡੇਅ ਵਜੋਂ ਮਨਾਇਆ
ਡਰੋਲੀ ਭਾਈ, 23 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਸਰਕਾਰ ਦੀਆਂ ਹਦਾਇਤਾਂ, ਡਿਪਟੀ ਕਮਿਸਨਰ ਮੋਗਾ ਸ਼੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਐਚ.ਸੀ./ਸੀ.ਐਚ.ਸੀ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਵੀਰ ਸਿੰਘ ਦੀ ਅਗਵਾਈ ਹੇਠ ਡੇਂਗੂ ਦੀ ਰੋਕਥਾਮ ਲਈ ਬਲਾਕ ਡਰੋਲੀ ਭਾਈ ਦੇ ਸਮੂਹ ਪਿੰਡਾਂ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮੁਹਿੰਮ ਦੀ ਕੜੀ ਵਜੋਂ ਅੱਜ ਡਰਾਈ ਡੇਅ ਫਰਾਈ ਤਹਿਤ ਪਿੰਡ ਸਿੰਘਾਂ ਵਾਲਾ, ਪਿੰਡ ਸਾਫੂਵਾਲਾ, ਪਿੰਡ ਗਿੱਲ, ਪਿੰਡ ਚੰਦ ਪੁਰਾਣਾ, ਪਿੰਡ ਜੈ ਸਿੰਘ ਵਾਲਾ, ਪਿੰਡ ਝੰਡੇਆਣਾ ਗਰਬੀ, ਪਿੰਡ ਜੈਮਲ ਵਾਲਾ, ਪਿੰਡ ਦਦਾਹੂਰ, ਪਿੰਡ ਰੱਤੀਆਂ, ਪਿੰਡ ਡਰੋਲੀ ਭਾਈ, ਪਿੰਡ ਖੋਸਾ ਪਾਂਡੋ, ਪਿੰਡ ਧੱਲੇਕੇ, ਪਿੰਡ ਡਗਰੂ, ਪਿੰਡ ਵੱਡਾਘਰ ਆਦਿ ਦੇ ਸਿਹਤ ਕਾਮੇ ਆਪਣੇ ਫਰਜ਼ ਅਤੇ ਮਿਥੇ ਟੀਚੇ ਨੂੰ ਨੇਪਰੇ ਚਾੜਨ ਲਈ ਲਈ ਪੂਰੀ ਸੱਿਦਤ ਤੇ ਲਗਨ ਨਾਲ ਲਗਾਤਾਰ ਕੋਸਸਿ ਕਰ ਰਹੇ ਹਨ। ਚੇਤੇ ਰਹੇ ਸਿਹਤ ਵਿਭਾਗ ਡਰੋਲੀ ਭਾਈ ਨੇ ਡੇਂਗੂ ਖਿਲਾਫ ਮੁਹਿੰਮ ਤਹਿਤ ਬਲਾਕ ਦੇ 20000 ਘਰਾਂ ਤੱਕ ਪਹੁੰਚਣ ਦਾ ਫੈਸਲਾ ਕੀਤਾ ਹੋਇਆ ਹੈ।