ਕੋਰੋਨਾ ਦਾ ਅਸਰ- ਲੁਧਿਆਣਾ ‘ਚ ਇਸ ਵਾਰ 90 ਫੁੱਟ ਦੀ ਜਗਾ 30 ਫੁੱਟ ਦਾ ਹੀ ਫੁਕੇਗਾ ਰਾਵਣ, ਉਹ ਵੀ ਬਿਨਾਂ ਪਟਾਕਿਆ ਦੇ
ਰਜਿੰਦਰ ਸਿੰਘ ਸਰਹਾਲੀ
ਲੁਧਿਆਣਾ, 23 ਅਕਤੂਬਰ – ਕੋਰੋਨਾ ਕਾਰਨ ਜਿਥੇ ਹਰ ਕਾਰੋਬਾਰ ਪ੍ਰਬਾਵਿਤ ਹੋਇਆ ਹੈ, ਉਥੈ ਦੁਸਹਿਰੇ ਮੌਕੇ ਲੱਗਣ ਵਾਲੇ ਮੇਲਿਆਂ ਉਪਰ ਵੀ ਇਸਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ/ ਹਰ ਸਾਲ ਦੁਸਹਿਰੇ ਮੌਕੇ ਦਰੇਸੀ ਗਰਾਊਂਡ ਲੁਧਿਆਣਾ ਵਿਖੇ 90 ਫੁੱਟ ਦੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਸੀ, ਪਰ ਇਸ ਵਾਰ ਕੋਰੋਨਾ ਕਾਰਨ ਪ੍ਰਸ਼ਾਸਨ ਵਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਸਿਰਫ 30 ਫੁੱਟ ਦੇ ਹੀ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ ਉਹ ਵੀ ਬਿਨਾਂ ਪਟਕਿਆ ਤੋ। ਸ਼ਹਿਰ ਵਿਚ ਬਾਕੀ ਲਗਣ ਵਾਲੇ ਸਾਰੇ ਵੱਡੇ ਮੇਲਿਆਂ ਵਿਚ ਵੀ 20 ਤੋ 30 ਫੁੱਟ ਦਾ ਹੀ ਰਾਵਣ ਬਣਾਇਆ ਜਾ ਰਿਹਾ ਹੈ। ਪੁਤਲਾ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕੇ ਕੋਰੋਨਾ ਕਾਰਨ ਊਨਾ ਦਾ ਕੰਮ ਸਿਰਫ 15% ਹੀ ਰਹਿ ਗਿਆ ਹੈ।