ਮੋਦੀ ਨਿਤਿਸ਼ ਲਈ ਤੇ ਰਾਹੁਲ ਤੇਜੱਸਵੀ ਲਈ ਕਰਨਗੇ ਅੱਜ ਚੋਣ ਰੈਲੀਆਂ

ਨਵੀਂ ਦਿੱਲੀ, 23 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਚਰਮ ‘ਤੇ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਊਥੈ ਹੀ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇਜੱਸਵੀ ਯਾਦਵ ਲਈ ਚੋਣ ਰੈਲੀਆਂ ਕਰਨ ਜਾ ਰਹੇ ਹਨ। ਬਿਹਾਰ ਵਿਚ 28 ਅਕਤੂਬਰ ਨੂੰ ਪਹਿਲੇ ਪੜਾਅ ਤਹਿਤ ਚੋਣਾਂ ਹੋਣ ਜਾ ਰਹੀਆਂ ਹਨ।