ਡਾ. ਜਸਪਾਲ ਸਿੰਘ ਸੰਧੂ ਸਾਂਭਣਗੇ ਲਾਅ ਯੂਨੀਵਰਸਿਟੀ ਦੀਆਂ ਜ਼ਿੰਮੇਵਾਰੀਆਂ , ਡਾ. ਕੇ .ਐਸ .ਕਾਹਲੋਂ ਹੋਣਗੇ ਰਜਿਸਟਰਾਰ
ਅੰਮ੍ਰਿਤਸਰ , 22 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਵੱਲੋਂ ਤਰਨਤਾਰਨ ‘ਚ ਸਥਾਪਤ ਕੀਤੀ ਗਈ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਐਡੀਸ਼ਨਲ ਚਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਨੂੰ ਦੇ ਦਿੱਤਾ ਗਿਆ ਹੈ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਰਜਿਸਟਰਾਰ ਡਾ. ਕੇ ਐਸ ਕਾਹਲੋਂ ਨੂੰ ਬਤੌਰ ਐਡੀਸ਼ਨਲ ਚਾਰਜ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਯੂਨੀਵਰਸਿਟੀ ਦੇ ਗਲਿਆਰੇ ‘ਚ ਖੁਸ਼ੀ ਦਾ ਮਾਹੌਲ ਹੈ ।