24 ਤੋਂ ਹੋਰ ਵਧੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਪੱਧਰ

ਨਵੀਂ ਦਿੱਲੀ, 22 ਅਕਤੂਬਰ (ਨਿਊਜ਼ ਪੰਜਾਬ) : ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਰਾਜਧਾਨੀ ਦੇ ਲੋਕਾਂ ਲਈ ਆਉਣ ਵਾਲੇ ਦਿਨ ਮੁਸ਼ਕਲ ਭਰੇ ਹੋ ਸਕਦੇ ਹਨ। ਮੌਸਮ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਨੰਦ ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਹਵਾ ਨਾ ਚੱਲਣ ਕਾਰਨ ਪ੍ਰਦੂਸ਼ਣ ਦੇ ਕਣ ਬਣੇ ਰਹਿਣਗੇ। ਇਸ ਦੇ ਕਾਰਨ, ਵਾਯੂਮੰਡਲ ਵਿੱਚ ਪੀਐਮ 10 ਅਤੇ ਪੀਐਮ 2.5 ਦੇ ਪੱਧਰ ਵਿੱਚ ਵਾਧਾ ਹੋਵੇਗਾ। ਖ਼ਾਸਕਰ 24 ਅਕਤੂਬਰ ਤੋਂ ਬਾਅਦ ਹਾਲਾਤ ਹੋਰ ਵਿਗੜਣਗੇ। ਅੱਜ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਉੱਚਾ ਰਿਹਾ ਜਿਸ ਕਾਰਨ ਕਈ ਥਾਵਾਂ ਤੇ ਧੁੰਦ ਸੀ। ਦੁਆਰਕਾ ਦੇ ਆਸਪਾਸ ਹਵਾ ਦੀ ਗੁਣਵੱਤਾ ਬਹੁਤ ਮਾੜੀ ਸੀ। ਆਉਣ ਵਾਲੇ ਦਿਨਾਂ ਵਿਚ ਦਿੱਲੀ ਦੀ ਸਥਿਤੀ ਬਦ ਤੋਂ ਬਦਤਰ ਹੋਣ ਵਾਲੀ ਹੈ।