ਸ੍ਰੀ ਮੁਕਤਸਰ ਸਾਹਿਬ ਵਿਖੇ ਚੌਹਰੇ ਕਤਲ ਕੇਸ ਵਿਚ ਇਕ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਨਿਊਜ਼ ਪੰਜਾਬ)-ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਣਯੋਗ ਅਰੁਨਵੀਰ ਵਸ਼ਿਸ਼ਟ ਸੈਸ਼ਨ ਜੱਜ ਵਲੋਂ ਚੌਹਰੇ ਕਤਲ ਕੇਸ ਵਿਚ ਦੋਸ਼ੀ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ ਅਤੇ ਪ੍ਰੇਮਿਕਾ ਤੋਂ ਦੂਜੀ ਪਤਨੀ ਬਣੀ ਦੋਸ਼ੀ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਆਪਣੇ ਸੀਰੀ ਦੀ ਪਤਨੀ ਨਾਲ ਪ੍ਰੇਮ ਸਬੰਧ ਪ੍ਰਵਾਨ ਚੜ੍ਹਾਉਣ ਲਈ ਪਲਵਿੰਦਰ ਸਿੰਘ ਨੇ ਕਾਰ ਵਿਚ ਬਿਠਾ ਕੇ ਦਵਾਈ ਦਿਵਾਉਣ ਜਾਣ ਦੇ ਬਹਾਨੇ ਪਤਨੀ, 2 ਬੱਚਿਆਂ ਅਤੇ ਸੀਰੀ ਨਿਰਮਲ ਸਿੰਘ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ ਸੀ ਅਤੇ 9 ਮਹੀਨਿਆਂ ਬਾਅਦ ਕਤਲ ਦੀ ਗੁੱਥੀ ਸੁਲਝੀ ਸੀ। ਉਸ ਸਮੇਂ ਦੌਰਾਨ ਹੀ ਪਲਵਿੰਦਰ ਸਿੰਘ ਨੇ ਪ੍ਰੇਮਿਕਾ ਕਰਮਜੀਤ ਕੌਰ ਨਾਲ ਵਿਆਹ ਕਰਵਾ ਲਿਆ ਸੀ। ਅੱਜ ਅਦਾਲਤ ਨੇ ਪਲਵਿੰਦਰ ਸਿੰਘ ਪਿੰਡ ਅਟਾਰੀ ਨੂੰ ਫ਼ਾਂਸੀ ਦੀ ਸਜ਼ਾ ਅਤੇ ਦੂਜੀ ਪਤਨੀ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।