ਮਹਾਰਾਸ਼ਟਰ ‘ਚ ਆਸਮਾਨੀ ਬਿਜਲੀ ਡਿੱਗਣ ਕਾਰਨ 25 ਲੋਕ ਝੁਲਸੇ
ਠਾਣੇ, 22 ਅਕਤੂਬਰ (ਨਿਊਜ਼ ਪੰਜਾਬ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਂਮਬਰਮਾਲੀ ਪਿੰਡ ਦੇ ਪਲਾਸਪਾੜਾ ‘ਚ ਅੱਜ ਆਸਮਾਨੀ ਬਿਜਲੀ ਪੈਣ ਕਾਰਨ ਘੱਟੋ-ਘੱਟ 25 ਲੋਕ ਝੁਲਸ ਗਏ। ਠਾਣੇ ਨਗਰ ਨਿਗਮ (ਆਰ. ਡੀ. ਐਮ. ਸੀ.) ਦੇ ਮੁਖੀ ਸੰਤੋਸ਼ ਕਦਮ ਨੇ ਅੱਜ ਦੱਸਿਆ ਕਿ ਬੀਤੇ ਦਿਨ ਕਰੀਬ 7 ਵਜੇ ਭਾਰੀ ਮੀਂਹ ਤੋਂ ਬਾਅਦ ਇਕ ਰਿਹਾਇਸ਼ੀ ਇਲਾਕੇ ‘ਚ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 25 ਲੋਕ ਇਸ ਦੀ ਲਪੇਟ ‘ਚ ਆਉਣ ਕਾਰਨ ਝੁਲਸ ਗਏ। ਉਨ੍ਹਾਂ ਕਿਹਾ ਕਿ ਬਿਜਲੀ ਦੀ ਲਪੇਟ ‘ਚ ਆਉਣ ਵਾਲੇ ਲੋਕਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਇੱਥੋਂ ਦੇ ਇਕ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ।