ਡੀਪੂ ਦੀ ਸਰਕਾਰੀ ਕਣਕ ਵੇਚਦੇ ਫੜੇ ਗਏ ਡੀਪੂ ਹੋਲਡਰ ਖ਼ਿਲਾਫ਼ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ
ਠੱਠੀ ਭਾਈ (ਮੋਗਾ), 22 ਅਕਤੂਬਰ (ਡਾ: ਸਵਰਨਜੀਤ ਸਿੰਘ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋ ਕੇ ਵਿਖੇ ਇਕ ਡੀਪੂ ਹੋਲਡਰ ਵਲੋਂ ਡਿਪੂ ਦੀ ਸਰਕਾਰੀ ਕਣਕ ਵੇਚਣ ਸਮੇਂ ਉਸ ਨੂੰ ਪਿੰਡ ਦੇ ਪੰਚਾਇਤ ਮੈਂਬਰ ਨੇ ਰੰਗੇ ਹੱਥੀਂ ਦਬੋਚ ਲਿਆ। ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਕਤ ਡੀਪੂ ਹੋਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੀਪੂ ਹੋਲਡਰ ਖ਼ਿਲਾਫ਼ ਹੋ ਕਾਨੂੰਨੀ ਕਾਰਵਾਈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ।