ਰੇਲ ਰੋਕੋ ਅੰਦੋਲਨ ‘ਚ ਦਿੱਤੀ ਜਾਵੇਗੀ ਢਿੱਲ, ਪਰ ਅੰਦੋਲਨ ਰਹੇਗਾ ਜਾਰੀ, ਅਗਲੀ ਰਣਨੀਤੀ ‘ਤੇ 4 ਨਵੰਬਰ ਨੂੰ ਹੋਵੇਗੀ ਮੀਟਿੰਗ
ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ)- ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਵਿਚ ਫ਼ੈਸਲੇ ਲਏ ਗਏ ਹਨ। ਜਿਨ੍ਹਾਂ ਵਿਚ ਰੇਲ ਰੋਕੋ ਅੰਦੋਲਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਮਾਲ ਗੱਡੀਆਂ ਲਈ ਢਿੱਲ ਦਿੱਤੀ ਜਾ ਰਹੀ ਹੈ। 5 ਨਵੰਬਰ ਤੱਕ ਢਿੱਲ ਦੇਣ ਦੀ ਗੱਲ ਕਹੀ ਗਈ ਹੈ। ਭਾਜਪਾ ਆਗੂਆਂ ਦੀ ਵੱਡੇ ਪੱਧਰ ‘ਤੇ ਘੇਰਾਬੰਦੀ ਕੀਤੀ ਜਾਣ ਦਾ ਫ਼ੈਸਲਾ ਲਿਆ ਹੈ। ਜਦਕਿ ਟੋਲ ਪਲਾਜ਼ਿਆ ‘ਤੇ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਨਹੀਂ ਜਾਂਦੀਆਂ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਗਲੀ ਰਣਨੀਤੀ ‘ਤੇ 4 ਨਵੰਬਰ ਨੂੰ ਬੈਠਕ ਕੀਤੀ ਜਾ ਰਹੀ ਹੈ।