ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਚੰਡੀਗੜ੍ਹ, 21 ਅਕਤੂਬਰ (ਨਿਊਜ਼ ਪੰਜਾਬ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕਾਂ ਵਲੋਂ ਕਥਿਤ ਸਕਾਲਰਸ਼ਿਪ ਘੋਟਾਲਾ ਮਾਮਲੇ ਵਿਚ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਮੰਤਰੀ ਧਰਮਸੋਤ ਨੂੰ ਜਿੰਨੀ ਮਰਜ਼ੀ ਕਲੀਨ ਚਿੱਟ ਦੇ ਦੇਣ ਪਰੰਤੂ ਦਲਿਤ ਤੇ ਪਿਛੜੇ ਬੱਚਿਆਂ ਦਾ ਹੱਕ ਮਾਰਨ ਵਾਲੇ ਇਸ ਮੰਤਰੀ ਨੂੰ ਲੋਕ ਕਲੀਨ ਚਿੱਟ ਨਹੀਂ ਦੇਣਗੇ।