ਨਸ਼ਾ, ਅਸਲਾ, ਚੋਰੀ ਦੀਆਂ ਗੱਡੀਆਂ ਸਮੇਤ 4 ਨੌਜਵਾਨ ਗ੍ਰਿਫ਼ਤਾਰ

ਐਸ ਏ ਐਸ ਨਗਰ, 21 ਅਕਤੂਬਰ (ਨਿਊਜ਼ ਪੰਜਾਬ)- ਮੁਹਾਲੀ ਪੁਲਿਸ ਨੇ ਨਸ਼ੀਲੇ ਟੀਕੇ, ਗਾਂਜਾ, ਅਸਲਾ ਅਤੇ ਚੋਰੀ ਦੀਆਂ ਕਈ ਗੱਡੀਆਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਾਗਰ, ਕ੍ਰਿਸ਼ਨ ਵਾਸੀ ਚੰਡੀਗੜ੍ਹ ਅਤੇ ਰਾਹੁਲ, ਸੁਖਮਨ ਵਾਸੀ ਲਾਲੜੂ ਵਜੋਂ ਹੋਈ ਹੈ। ਪੁਲਿਸ ਨੇ ਮੁਹਾਲੀ ਵਿਚ ਇੱਕ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਹੱਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਕਤ ਮੁਲਜ਼ਮਾਂ ਖਿਲਾਫ 30 ਦੇ ਆਸ ਪਾਸ ਮਾਮਲੇ ਦਰਜ਼ ਹਨ ਅਤੇ 22 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਹਨ।