ਬਿਜਲੀ ਚੋਰੀ ਕਰਦੇ 52 ਈ-ਰਿਕਸ਼ਾ ਫੜੇ —- ਲੱਖਾਂ ਦਾ ਜੁਰਮਾਨਾ ਹੋਇਆ
ਅਮ੍ਰਿਤਸਰ 7 ਮਾਰਚ ,(ਨਿਊਜ਼ ਪੰਜਾਬ ) – ਅਮ੍ਰਿਤਸਰ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਇੰਫੋਰਸਮੈਂਟ ਟੀਮਾਂ ਨੇ ਭੰਡਾਰੀ ਪੁਲ ਨੇੜੇ ਛਾਪਾ ਮਾਰਕੇ 52 ਈ ਰਿਕਸ਼ਾ ਦੀਆ ਸਿਧੀਆਂ ਕੁੰਢੀਆਂ ਲਾ ਕੇ ਬੈਟਰੀਆਂ ਚਾਰਜ਼ ਕਰਦਿਆਂ ਬਿਜਲੀ ਚੋਰੀ ਫੜੀ ਹੈ , ਬਿਜਲੀ ਚੋਰੀ ਦੀ ਸ਼ਕਾਇਤ ਨਿਗਮ ਦੇ ਸੀ ਐਮ ਦੀ ਨੂੰ ਮੁਬਾਇਲ ਫੋਨ ਤੇ ਮਿਲੀ ਸੀ ,ਜਿਸ ਤੋਂ ਬਾਅਦ ਅੱਧੀ ਰਾਤ ਨੂੰ ਛਾਪੇ ਮਾਰੇ ਗਏ I ਨਿਗਮ ਵਲੋਂ 32 ਲੱਖ 65 ਹਜ਼ਾਰ 920 ਰੁਪੈ ਜੁਰਮਾਨਾ ਬਣਾਇਆ ਗਿਆ ਹੈ I ਦੋਸ਼ੀਆਂ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ਼ ਕਰ ਲਈ ਹੈ ,ਬਿਜਲੀ ਨਿਗਮ ਨੇ ਲੋਕ ਨੂੰ ਕਿਹਾ ਕਿ ਉਹ ਬਿਜਲੀ ਚੋਰੀ ਦੀ ਸਕਾਇਤ ਮੋਬਾਈਲ ਨੰਬਰ 9646175770 ਤੇ ਦੇ ਸਕਦੇ ਹਨ I