ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੀ ਅੰਤਰਰਾਜੀ ਜਥੇਬੰਦਕ ਜੁਗਲਬੰਦੀ ਸ਼ੁਰੂ
ਮੰਡੀ ਕਿੱਲਿਆਂਵਾਲੀ/ਡੱਬਵਾਲੀ , 20 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ ’ਤੇ ਨਰਿੰਦਰ ਮੋਦੀ ਅਤੇ ਕਾਰਪੋਰੇਟ ਸਾਮਰਾਜੀਆਂ ਦੇ ਪੁਤਲੇ ਫੂਕ ਕੇ ਕਿੱਲਿਆਂਵਾਲੀ ’ਚ ਦੁਸ਼ਹਿਰਾ ਮਨਾਉਣ ਲਈ ਅੰਤਰਰਾਜੀ ਮੁਹਿੰਮ ਜ਼ਮੀਨੀ ਪੱਧਰ ’ਤੇ ਅਮਲ ’ਚ ਆ ਗਈ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੀ ਪਹਿਲ ਕਦਮੀ ’ਤੇ ਲੰਬੀ ਅਤੇ ਡੱਬਵਾਲੀ ਇਲਾਕੇ ਦੀਆਂ ਪੇਂਡੂ ਅਤੇ ਸਹਿਰੀ ਖੇਤਰ ਦੀਆਂ 15 ਜਥੇਬੰਦੀਆਂ ਵੱਲੋਂ ਕਿਸਾਨ ਘੋਲ ਦੇ ਸਮਰਥਨ ਵਿੱਚ ਸੰਘਰਸ਼ ਕਮੇਟੀ ਗਠਿਤ ਕੀਤੀ ਹੈ। ਤਿਆਰੀਆਂ ਸਬੰਧੀ ਮੰਡੀ ਕਿੱਲਿਆਂਵਾਲੀ ਵਿਖੇ ਚੌਧਰੀ ਦੇਵੀ ਲਾਲ ਯਾਦਗਾਰੀ ਸਮਾਰਕ ਵਿਖੇ ਪੰਜਾਬ ਅਤੇ ਹਰਅਿਾਣਾ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਹੋਈ।