ਵੱਡੀ ਖ਼ਬਰ : 100 ਰੁਪਏ ਕਿਲੋ ਦੇ ਪਾਰ ਪਹੁੰਚਣ ਵਾਲਾ ਹੈ ਪਿਆਜ਼ ਦਾ ਮੁੱਲ

ਨਵੀਂ ਦਿੱਲੀ, 20 ਅਕਤੂਬਰ (ਨਿਊਜ਼ ਪੰਜਾਬ) : ਦੇਸ਼ ਦੇ ਕਈ ਇਲਾਕਿਆਂ ‘ਚ ਹੋ ਰਹੀ ਹੈ ਬੇਮੌਸਮੀ ਬਾਰਸ਼ ਦੇ ਚੱਲਦੇ ਆਉਣ ਵਾਲੇ ਦਿਨਾਂ ‘ਚ ਪਿਆਜ਼ ਆਮ ਜਨਤਾ ਦੇ ਜੇਬ ਨੂੰ ਪ੍ਰਭਾਵਤ ਕਰ ਸਕਦਾ ਹੈ | ਇਹ ਮੰਨਿਆ ਜਾਂਦਾ ਹੈ ਕਿ ਜੇ ਪਿਆਜ਼ ਦੀ ਕੀਮਤ ਇਵੇਂ ਹੀ ਤੇਜ਼ੀ ਨਾਲ ਵੱਧਦੀ ਰਹੀ ਤਾਂ ਇਸ ਸਾਲ ਦੀਵਾਲੀ ਦੇ ਪਿਆਜ਼ ਕਾਫੀ ਮਹਿੰਗਾ ਹੋ ਸਕਦਾ ਹੈ | ਇਸ ਸਮੇਂ ਹੀ ਖੁਦਰਾ ਬਜ਼ਾਰ ‘ਚ ਪਿਆਜ਼ 40 – 50 ਰੁਪਏ ਕਿਲੋ ਹੈ | ਸੋਮਵਾਰ ਨੂੰ ਨਾਸਿਕ ‘ਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਲਾਸਲਗਾਓਂ ‘ਚ ਮਾਰਕੀਟ ਕੀਮਤ 6802 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ। ਇਹ ਕੀਮਤ ਇਸ ਸਾਲ ‘ਚ ਸਭ ਤੋਂ ਜ਼ਿਆਦਾ ਹੈ | ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਿਟੇਲ ਮਾਰਕੀਟ ‘ਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਸਕਦੀਆਂ ਹਨ।