ਮੈ ਫ਼ਿਲਮੀ ਐਕਟਰ ਬਾਅਦ ਵਿੱਚ ਸਭ ਤੋਂ ਪਹਿਲਾ ਪੰਜਾਬ ਦਾ ਪੁੱਤ ਹਾਂ ਪੰਜਾਬ ਲਈ ਹੀ ਮਰਾਂਗਾ : ਯੋਗਰਾਜ ਸਿੰਘ
ਜੈਤੋ, 20 ਅਕਤੂਬਰ (ਨਿਊਜ਼ ਪੰਜਾਬ) : ਮੈ ਫ਼ਿਲਮੀ ਐਕਟਰ ਬਾਦ ਵਿੱਚ ਸਭ ਤੋਂ ਪਹਿਲਾ ਮੈ ਪੰਜਾਬ ਦਾ ਪੁੱਤਰ ਹਾਂ ਤੇ ਪੰਜਾਬ ਲਈ ਹੀ ਮਰਾਂਗਾ/ ਇਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਫਿਲਮਾਂ ਦੇ ਸੁਪਰ ਹਿੱਟ ਹੀਰੋ ਯੋਗਰਾਜ ਸਿੰਘ ਨੇ ਅੱਜ ਇਥੇ ਕਿਸਾਨਾਂ ਨੂੰ ਸੁਬੋਧਨ ਕਰਨ ਸਮੇਂ ਕਹੇ/ ਯੋਗਰਾਜ ਸਿੰਘ ਅੱਜ ਇਥੇ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਨ/ ਉਹਨਾਂ ਆਪਣੀ ਦਮਦਾਰ ਆਵਾਜ ਵਿੱਚ ਗਰਜਦੇ ਹੋਏ ਕਿਹਾ ਕਿ ਪੰਜਾਬ ਦੀ ਜ਼ਮੀਨ ਦਾ ਇੱਕ ਟੋਟਾ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ ਅਗਰ ਸਾਡੀ ਜ਼ਮੀਨ ਸਾਡੀ ਮਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਵੇਖਿਆਂ ਤਾ ਉਸਨੁੰ ਉਸੇ ਹੀ ਜ਼ਮੀਨ ਵਿੱਚ ਗੱਡ ਦਿੱਤਾ ਜਾਵੇਗਾ/ ਉਹਨਾ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਅਸੀਂ ਪੰਜਾਬ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ ਜਿਸ ਤੇ ਮੈ ਧੰਨਵਾਦ ਕਰਦਾ ਹਾਂ, ਪਰ ਮੈ ਵੀ ਜਿੰਮੀਦਾਰ ਦਾ ਪੁੱਤ ਹਾ ਤੇ ਮੈ ਜਾਣਦਾ ਹਾਂ ਕਿ ਜਿੰਮੀਦਾਰ ਦਾ ਕੀ ਦਰਦ ਹੈ, ਇਹ ਜੋ ਸਰਕਾਰਾਂ ਦੇ ਫ਼ੈਸਲੇ ਨੇ ਇਹ ਸਭ ਅਪਣਾ ਹੀ ਗਲਤੀ ਹੈ ਆਪਾਂ ਵੋਟਾਂ ਸਮੇਂ ਇਹਨਾਂ ਪਾਸੋਂ ਸ਼ਰਾਬ ਤੇ ਭੁੱਕੀ ਦੇ ਲਾਲਚ ਵਿੱਚ ਆ ਕੇ ਇਹ ਗਲਤ ਵਿਅਕਤੀ ਚੁਣ ਲੈਂਦੇ ਹਾ ਜੋ ਸਾਡੇ ਨਾਲ ਬਾਦ ਵਿੱਚ ਧੱਕਾ ਕਰਦੇ ਨੇ, ਹੁਣ ਸਮਾਂ ਆ ਗਿਆ ਹੈ ਕਿ ਆਪਾ ਸਾਰੇ ਝੰਡੇ ਛੱਡ ਸਿਰਫ ਤੇ ਸਿਰਫ ਕਿਸਾਨ ਨਾਲ ਖੜੀਏ/ ਇਸ ਮੋਕੇ ਤੇ ਇਹਨਾਂ ਨਾਲ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਤੇ ਗਾਇਕ ਕਲਾਕਾਰ ਹਾਜ਼ਰ ਸਨ/