1500 ਕਰੋੜ ਰੁਪਏ ਦੇ ਲੋਨ ਘੁਟਾਲੇ ਨੂੰ ਲੈਕੇ ਸੀਬੀਆਈ ਨੇ ਬਸਪਾ ਵਿਧਾਇਕ ਦੀ ਫਰਮ ਤੇ ਮਾਰਿਆ ਛਾਪਾ
ਲਖਨਊ, 19 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਵਿਚ ਇੱਕ ਹੋਰ ਬਾਹੂਬਲੀ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ | ਸੋਮਵਾਰ ਨੂੰ ਸੀਬੀਆਈ ਨੇ ਲਖਨਊ, ਨੋਇਡਾ ਅਤੇ ਗੋਰਖਪੁਰ ਵਿੱਚ ਗੰਗੋਤਰੀ ਐਂਟਰਪ੍ਰਾਈਜਜ਼ ਫਰਮ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਫਰਮ ਲਈ 15 ਸੌ ਕਰੋੜ ਦਾ ਲੋਨ ਲਿਆ ਗਿਆ ਸੀ | ਲੋਨ ਲੈਣ ਲਈ ਫ਼ਰਜ਼ੀ ਦਸਤਾਵੇਜ਼ਾਂ ਦਾ ਪ੍ਰਯੋਗ ਕੀਤਾ ਗਿਆ ਸੀ ਅਤੇ ਬਾਅਦ ‘ਚ ਕੰਪਨੀ ਨੇ ਲੋਨ ਦਾ ਭੁਗਤਾਨ ਵੀ ਨਹੀਂ ਕੀਤਾ | ਫਰਮ ਪੂਰਵਾਂਚਲ ਦੇ ਰਹਿਣ ਵਾਲੇ ਬਸਪਾ ਵਿਧਾਇਕ ਵਿਨੈ ਸ਼ੰਕਰ ਤਿਵਾੜੀ ਦੀ ਹੈ। ਉਹ ਪੂਰਵਾਂਚਲ ਦੇ ਬਾਹੂਬਲੀ ਹਰੀਸ਼ੰਕਰ ਤਿਵਾੜੀ ਦਾ ਬੇਟਾ ਹੈ। ਇੱਕ ਸਾਲ ਪਹਿਲੇ ਫਰਮ ਨੂੰ ਲੈਕੇ ਸੀਬੀਆਈ ‘ਚ ਸ਼ਿਕਾਇਤ ਕੀਤੀ ਗਈ ਸੀ | ਇਸ ਤੋਂ ਬਾਅਦ ਸੀਬੀਆਈ ਨੇ ਗੰਗੋਤਰੀ ਐਂਟਰਪ੍ਰਾਈਜ਼ਜ਼ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ। ਸੀਬੀਆਈ ਨੇ ਗੰਗੋਤਰੀ ਐਂਟਰਪ੍ਰਾਈਜਜ਼ ਤੋਂ ਇਲਾਵਾ ਮੈਸਰਜ਼ ਰਾਇਲ ਐਂਪਾਇਰ ਮਾਰਕੀਟਿੰਗ ਲਿਮਟਿਡ, ਮੈਸਰਜ਼ ਕੰਦਰਪ ਹੋਟਲ ਪ੍ਰਾਈਵੇਟ ਲਿਮਟਿਡ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਸਾਰੀਆਂ ਕੰਪਨੀਆਂ ਬਸਪਾ ਦੇ ਵਿਧਾਇਕ ਨਾਲ ਜੁੜੀਆਂ ਹੋਈਆਂ ਹਨ। ਫਿਲਹਾਲ ਸੀਬੀਆਈ ਦੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਬਸਪਾ ਵਿਧਾਇਕ ਦਾ ਘਰ ਗੋਰਖਪੁਰ ਵਿੱਚ ਹੈ। ਜਿੱਥੇ ਸੀਬੀਆਈ ਦੀ ਦੋ ਟੀਮਾਂ, ਨੋਇਡਾ ‘ਚ ਕੰਪਨੀ ਦਾ ਆਫ਼ਿਸ ਹੈ ਤੇ ਉਥੇ ਵੀ ਸੀਬੀਆਈ ਦੀ ਦੋ ਟੀਮਾਂ ਅਤੇ ਲਖਨਊ ‘ਚ ਕੰਪਨੀ ਦੇ ਕਾਰੋਬਾਰ ਸਬੰਧਿਤ ਇੱਕ ਆਫ਼ਿਸ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਲਖਨਊ ਦੇ ਮਹਾਨਗਰ ਖੇਤਰ ‘ਚ ਸੀਬੀਆਈ ਟੀਮ ਮੌਜੂਦ ਹੈ। ਲਖਨਊ, ਗੋਰਖਪੁਰ ਅਤੇ ਨੋਇਡਾ ‘ਚ ਕੁੱਲ੍ਹ ਸੱਤ ਥਾਵਾਂ ਤੇ ਛਾਪੇਮਾਰੀ ਚੱਲ ਰਹੀ ਹੈ |