ਕਿਸਾਨਾਂ ਦੇ ਭਖਦੇ ਮੁੱਦੇ ‘ਤੇ ਸਾਰਾ ਪੰਜਾਬ ਪਾਏਗਾ ਆਪਣਾ ਯੋਗਦਾਨ- ਸਿੱਧੂ

ਚੰਡੀਗੜ੍ਹ, 19 ਅਕਤੂਬਰ (ਨਿਊਜ਼ ਪੰਜਾਬ)- ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸਾਬਕਾ ਕਾਂਗਰਸ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕਿਸਾਨਾਂ ਦੇ ਭਖਦੇ ਮੁੱਦੇ ‘ਤੇ ਸਾਰਾ ਪੰਜਾਬ ਆਪਣਾ ਯੋਗਦਾਨ ਪਾਏਗਾ ਅਤੇ ਪੰਜਾਬ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਸਮਰਥਨ ਦੇ ਕੇ ਪੰਜਾਬ ਨੂੰ ਜ਼ਰੂਰ ਜਤਾਇਆ ਜਾਵੇਗਾ।