ਪੰਜਾਬ ਵਿਧਾਨ ਸਭਾ ਦੇ ਅੰਦਰ ਧਰਨੇ ‘ਤੇ ਬੈਠੇ ‘ਆਪ’ ਵਿਧਾਇਕ
ਚੰਡੀਗੜ੍ਹ, 19 ਅਕਤੂਬਰ (ਨਿਊਜ਼ ਪੰਜਾਬ)- ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਦੇ ਅੰਦਰ ਹੀ ਧਰਨੇ ਤੇ ਬੈਠ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖਰੜੇ ਦੀ ਕਾਪੀ ਨਹੀਂ ਮਿਲੇਗੀ, ਉਹ ਅੰਦਰ ਹੀ ਬੈਠਣਗੇ। ਇਸ ਦੌਰਾਨ ਪਾਰਟੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਖੇਤੀ ਮਸਲੇ ਨੂੰ ਲੈ ਕੇ ਸਰਕਾਰ ਬਿੱਲ ਲਿਆ ਰਹੀ ਹੈ, ਉਸ ਖਰੜੇ ਦੀ ਕਾਪੀ ਨਾ ਤਾਂ ‘ਆਪ’ ਵਿਧਾਇਕਾਂ ਨੂੰ ਦਿੱਤੀ ਗਈ ਹੈ ਅਤੇ ਨਾ ਹੀ ਹੋਰ ਕਿਸੇ ਪਾਰਟੀ ਦੇ ਵਿਧਾਇਕਾਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਇੱਥੋਂ ਨਹੀਂ ਜਾਣਗੇ, ਜਦੋਂ ਤੱਕ ਕਾਪੀ ਜਨਤਕ ਨਹੀਂ ਕਰ ਦਿੱਤੀ ਜਾਂਦੀ।