ਕੋਰੋਨਾ ਕਰਾਮਾਤ ? – ਦੇਸ਼ ਵਿੱਚ ਸਾਲ ਦੇ 218 ਦਿਨ ਮਿਲਣ ਲੱਗੀ ਸ਼ੁੱਧ ਹਵਾ – ਪਹਿਲਾਂ ਸ਼ੁੱਧ ਦਿਨ ਸਨ 106 – ਸਰਕਾਰ ਨੂੰ ਆਈ ਸੋਝੀ 122 ਸ਼ਹਿਰ ਲਏ ਨਿਸ਼ਾਨੇ ‘ਤੇ
ਨਿਊਜ਼ ਪੰਜਾਬ
ਨਵੀ ਦਿੱਲੀ , 19 ਅਕਤੂਬਰ -ਦੇਸ਼ ਵਾਸੀਆਂ ਨੂੰ ਪੂਰਾ ਸਾਲ ਸ਼ੁੱਧ ਵਾਤਾਵਰਨ ਦੇਣ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ 122 ਸ਼ਹਿਰਾਂ ਨੂੰ ਕਾਬੂ ਕਰਨ ਦੀ ਨੀਤੀ ਤਿਆਰ ਕੀਤੀ ਹੈ | ਇਸ ਦ੍ਰਿਸ਼ਟੀਕੋਣ ਨੂੰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਸੀਏਪੀ) ਰਾਹੀਂ ਵਾਤਾਵਰਣ ਮੰਤਰਾਲਾ ਵਲੋਂ ਦੇਸ਼ ਦੇ ਉਕਤ ਸ਼ਹਿਰਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਐਨਸੀਏਪੀ ਦਾ ਟੀਚਾ ਦੇਸ਼ ਭਰ ਵਿਚ 2024 ਤੱਕ ਪੀਐਮ-10 ਅਤੇ ਪੀਐਮ-2.5 ਵਿਚ 20 ਤੋਂ 30 ਫੀਸਦੀ ਤੱਕ ਦੀ ਕਮੀ ਕਰਨ ਦਾ ਟੀਚਾ ਤੈਅ ਕੀਤਾ ਹੈ | 2016 ਵਿਚ 106 ਦੇ ਮੁਕਾਬਲੇ 2020 ਵਿੱਚ “ਚੰਗੀ” ਹਵਾ ਦੇ ਦਿਨਾਂ ਦੀ ਗਿਣਤੀ 218 ਹੋ ਗਈ ਹੈ ਅਤੇ ਖਰਾਬ ਮਿਆਰ ਵਾਲੀ ਹਵਾ ਦੇ ਦਿਨਾਂ ਵਿਚ ਜੋ 2016 ਵਿਚ 156 ਦਿਨ ਸਨ ਦੇ ਮੁਕਾਬਲੇ 2020 ਵਿਚ 1 ਜਨਵਰੀ ਤੋਂ 30 ਸਤੰਬਰ ਦੌਰਾਨ ਇਨ੍ਹਾਂ ਦਿਨਾਂ ਦੀ ਗਿਣਤੀ 56 ਰਹੀ ਗਈ ਹੈ।
ਕੇਂਦਰੀ ਮੰਤਰੀ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸਮੁੱਚਾ ਵਿਸ਼ਵ ਹਵਾ ਪ੍ਰਦੂਸ਼ਣ ਦੇ ਮੁੱਦੇ ਦਾ ਟਾਕਰਾ ਕਰ ਰਿਹਾ ਹੈ। ਹਵਾ ਪ੍ਰਦੂਸ਼ਣ ਦੇ ਕਾਰਣਾਂ ਤੇ ਗੱਲਬਾਤ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਭਾਰਤ ਨੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਣਾਂ ਵਿਚ ਵਾਹਨਾਂ ਤੋਂ ਉੱਠਣ ਵਾਲਾ ਧੂੰਆਂ, ਉਦਯੋਗਾਂ ਦਾ ਧੂੰਆਂ, ਉਸਾਰੀ ਅਤੇ ਢਾਹੀਆਂ ਜਾਣ ਵਾਲੀਆਂ ਥਾਵਾਂ ਤੋਂ ਉੱਡਣ ਵਾਲਾ ਘੱਟਾ, ਬਾਇਓਮਾਸ ਦਾ ਜਲਨਾ, ਕਚਰੇ ਦਾ ਕਮਜ਼ੋਰ ਪ੍ਰਬੰਧਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਸਾੜਨਾ ਸ਼ਾਮਲ ਹੈ। ਉੱਤਰੀ ਭਾਰਤ ਵਿਚ ਸਰਦੀਆਂ ਦੇ ਮੌਸਮ ਦੌਰਾਨ ਪ੍ਰਦੂਸ਼ਣ ਉਸ ਵੇਲੇ ਹੋਰ ਜ਼ਿਆਦਾ ਵਧ ਜਾਂਦਾ ਹੈ ਜਦੋਂ ਇਨ੍ਹਾਂ ਕਾਰਣਾਂ ਵਿਚ ਭੂਗੋਲਿਕ ਅਤੇ ਮੌਸਮੀ ਕਾਰਣ ਸ਼ਾਮਿਲ ਹੋ ਜਾਂਦੇ ਹਨ।
ਕੇਂਦਰੀ ਮੰਤਰੀ ਨੇ ਫੇਸਬੁੱਕ ਦਰਸ਼ਕਾਂ ਨੂੰ ਕੇਂਦਰ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਾਗੂ ਕੀਤੇ ਗਏ ਕਈ ਕਦਮਾਂ ਬਾਰੇ ਵਿੱਚ ਵੀ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ 2016 ਵਿਚ 106 ਦੇ ਮੁਕਾਬਲੇ 2020 ਵਿੱਚ “ਚੰਗੀ” ਹਵਾ ਦੇ ਦਿਨਾਂ ਦੀ ਗਿਣਤੀ 218 ਹੋ ਗਈ ਹੈ ਅਤੇ ਖਰਾਬ ਮਿਆਰ ਵਾਲੀ ਹਵਾ ਦੇ ਦਿਨਾਂ ਵਿਚ ਜੋ 2016 ਵਿਚ 156 ਦਿਨ ਸਨ ਦੇ ਮੁਕਾਬਲੇ 2020 ਵਿਚ 1 ਜਨਵਰੀ ਤੋਂ 30 ਸਤੰਬਰ ਦੌਰਾਨ ਇਨ੍ਹਾਂ ਦਿਨਾਂ ਦੀ ਗਿਣਤੀ 56 ਰਹੀ ਗਈ ਹੈ।
ਅਪ੍ਰੈਲ 2020 ਤੋਂ ਦੇਸ਼ ਭਰ ਵਿੱਚ ਬੀਐਸ-VI ਦੀ ਪਾਲਣਾ ਵਾਲੇ ਸਟੈਂਡਰਡ ਵਾਹਨਾਂ ਨੂੰ ਪੇਸ਼ ਕੀਤੇ ਜਾਣ ਮੋਟਰ ਗੱਡੀਆਂ ਦੀ ਆਵਾਜਾਈ ਵਿੱਚ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਨੂੰ ਇੱਕ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ। ਕੇਂਦਰੀ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬੀਐਸ-VI ਵਾਹਨਾਂ ਨੇ ਗੱਡੀਆਂ ਦੇ ਧੂੰਏ ਕਾਰਣ ਪੈਦਾ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਲਿਆਉਣ ਵਿੱਚ ਮਦਦ ਕੀਤੀ ਹੈ। ਬੀਐਸ-VI ਈਂਧਨ ਨੇ ਡੀਜ਼ਲ ਕਾਰਾਂ ਵਿਚ ਧੂੰਏ ਦਾ ਪ੍ਰਦੂਸ਼ਣ 70 ਫੀਸਦੀ ਅਤੇ ਪੈਟਰੋਲ ਕਾਰਾਂ ਵਿਚ 25 ਫੀਸਦੀ ਤੱਕ ਧੂੰਏ ਦਾ ਪ੍ਰਦੂਸ਼ਣ ਘੱਟ ਕੀਤਾ ਹੈ ਅਤੇ ਪਾਰਟੀਕੁਲੇਟ ਮੈਟਰ (ਪੀਐਮ) 80 ਫੀਸਦੀ ਤੱਕ ਘਟਾਇਆ ਹੈ।
ਈਸਟਰਨ ਅਤੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸ ਦੇ ਸੰਚਾਲਨ ਨਾਲ ਦਿੱਲੀ ਤੋਂ ਮੁੜਨ ਵਾਲੀ ਆਵਾਜਾਈ ਵਿਚ ਭੀੜ ਭੜੱਕਾ ਘਟਿਆ ਹੈ। ਕੇਂਦਰੀ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਵਾਹਨਾਂ ਦੇ ਇਸਤੇਮਾਲ ਨੂੰ ਘੱਟ ਕਰਨ ਅਤੇ ਆਵਾਜਾਈ ਦੇ ਮੈਟਰੋ ਅਤੇ ਹੋਰ ਜਨਤਕ ਸਾਧਨਾਂ ਦੀ ਵਰਤੋਂ ਕਰਨ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਵਾਜਾਈ ਦੇ ਸਾਫ ਸੁਥਰੇ ਸਾਧਨਾਂ ਨੂੰ ਅਪਣਾਉਣ। ਸ਼੍ਰੀ ਜਾਵਡੇਕਰ ਨੇ ਕਿਹਾ ਕਿ ਮੈਟਰੋ ਦੇ ਵਿਸਥਾਰ ਨੇ ਭੀੜ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਬਹੁਤ ਜ਼ਿਆਦਾ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੈਟਰੋ ਦੇ 5 ਹੋਰ ਸਟੇਸ਼ਨਾਂ ਤੱਕ ਵਿਸਥਾਰ ਅਤੇ ਕੋਚਾਂ ਦੇ ਵਾਧੇ ਨਾਲ 5 ਲੱਖ ਵਾਹਨਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਵਿਚ ਮਦਦ ਮਿਲੀ ਹੈ |
ਕੇਂਦਰੀ ਮੰਤਰੀ ਨੇ ਉਦਯੋਗਿਕ ਧੂੰਏ ਨੂੰ ਘੱਟ ਕਰਨ ਦੇ ਕਦਮਾਂ ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਵਿੱਚ ਬਦਰਪੁਰ ਅਤੇ ਸੋਨੀਪਤ ਦੇ ਥਰਮਲ ਪਾਵਰ ਪਲਾਂਟਾਂ ਨੂੰ ਬੰਦ ਕੀਤਾ ਜਾਣਾ, ਇੱਟਾਂ ਦੇ ਭੱਠਿਆਂ ਦੀ ਕਾਰਜਪ੍ਰਣਾਲੀ ਵਿਚ ਜ਼ਿਗ-ਜ਼ੈਗ ਟੈਕਨੋਲੋਜੀਆਂ ਦੀ ਤਬਦੀਲੀ, 2800 ਉਦਯੋਗਾਂ ਦੇ ਪੀ ਐਨ ਜੀ ਈਂਧਨ ਦੀ ਵਰਤੋਂ ਵੱਲ ਜਾਣ ਅਤੇ ਪੈੱਟਕੋਕ ਅਤੇ ਫਰਨੇਸ ਆਇਲ ਤੇ ਪਾਬੰਦੀ ਆਦਿ ਦੇ ਕਦਮ ਸ਼ਮਾਲ ਹਨ।
———————————-