ਪੰਜਾਬ ਦੇ ਸਾਰੇ ਕਿਸਾਨ ਮੇਲੇ ਰੱਦ
ਲੁਧਿਆਣਾ, 7 ਮਾਰਚ ( ਗੁਰਪ੍ਰੀਤ ਸਿੰਘ – ਨਿਊਜ ਪੰਜਾਬ )
ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸਾਉਣੀ ਦੇ ਸਾਰੇ ਕਿਸਾਨ ਮੇਲੇ ਜਿੱਥੇ ਵੱਡੇ ਜੰਤਕ ਇਕੱਠ ਹੁੰਦੇ ਹਨ ਨੂੰ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਮੇਲਿਆਂ ਦੀ ਇਸ ਲੜੀ ਵਿੱਚ 12 ਮਾਰਚ ਨੂੰ ਗੁਰਦਾਸਪੁਰ ਅਤੇ ਫਰੀਦਕੋਟ , 17 ਮਾਰਚ ਨੂੰ ਰੌਣੀ ਪਟਿਆਲ਼ਾ , 20-21 ਮਾਰਚ ਨੂੰ ਲੁਧਿਆਣਾ ਅਤੇ 25 ਮਾਰਚ ਨੂੰ ਬਠਿੰਡੇ ਵਿੱਚ ਕਿਸਾਨ ਮੇਲੇ ਲੱਗਣੇ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹ ਫੈਸਲਾ ਅੱਜ ਇੱਥੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੀਤਾ ਗਿਆ ।
ਕਿਸਾਨਾਂ ਦੀਆਂ ਸਾਉਣੀ ਦੀ ਬੀਜਾਈ ਦੀਆ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ / ਖੇਤਰੀ ਖੋਜ ਕੇਂਦਰ ਦੇ ਬੀਜ ਸਟੋਰ ਉੱਪਰ ਬੀਜ , ਬਾਇਓ ਖਾਦਾਂ ਅਤੇ ਖੇਤੀ ਸਾਹਿਤ ਮਿਲਦੇ ਰਹਿਣਗੇ। ਪੀਏਯੂ ਦੇ ਗੇਟ ਨੰਬਰ ਇੱਕ ਉੱਪਰ ਬੀਜਾਂ ਅਤੇ ਖੇਤੀ ਸਾਹਿਤ ਦੀਆਂ ਦੁਕਾਨਾਂ ਹਫ਼ਤੇ ਦੇ ਸੱਤੇ ਦਿਨ ਖੁੱਲੀਆ ਰਹਿਣਗੀਆਂ। ——