ਮੋਬਾਇਲ ਰਿੰਗ ਟੋਨ ਤੇ ਵੀ ਕੋਰੋਨਾ ਬੋਲਣ ਲਗਾ

ਲੁਧਿਆਣਾ , 7 ਮਾਰਚ (ਰਾਜਿੰਦਰ ਸਿੰਘ – ਨਿਊਜ਼ ਪੰਜਾਬ ) ਅੱਜ ਸਵੇਰ ਤੋਂ ਜਦੋਂ ਵੀ ਤੁਸੀਂ ਕਿਸੇ ਦਾ ਮੋਬਾਇਲ ਫੋਨ ਮਿਲਾ ਰਹੇ ਹੋਵੋਗੇ ਤਾਂ ਅੱਗੋਂ ਸੁਣਨ ਨੂੰ ਮਿਲ ਰਿਹਾ ਹੋਵੇਗਾ – ਖੰਗਣ ਲੱਗਿਆ ਮੂੰਹ ਢੱਕ ਕੇ ਰੱਖੋ, ਖਾਂਸੀ ਵਾਲੇ ਤੋਂ ਦੂਰੀ ਬਣਾ ਕੇ ਰੱਖੋ ਆਦਿ । ਇਹ ਰਿੰਗ ਟੋਨ ਮੋਬਾਇਲ ਕੰਪਨੀਆਂ ਵਲੋਂ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਹਰ ਗ੍ਰਾਹਕ ਦੇ ਫੋਨ ਤੇ ਲਗਾਈ ਗਈ ਹੈ।