ਪਾਈਪ ਲਾਈਨ ਦੇ ਫੱਟਣ ਨਾਲ 9 ਲੋਕ ਜ਼ਖ਼ਮੀ, ਕਈ ਮੋਟਰਸਾਇਕਲ ਪਾਣੀ ‘ਚ ਰੂੜੇ
ਮੁੰਬਈ, 17 ਅਕਤੂਬਰ (ਨਿਊਜ਼ ਪੰਜਾਬ) : ਪੁਣੇ ‘ਚ ਪਾਣੀ ਦੀ ਪਾਈਪ ਲਾਈਨ ਫਟਣ ਨਾਲ 9 ਲੋਕ ਜ਼ਖਮੀ ਹੋ ਗਏ। ਮਾਮਲਾ ਸ਼ਹਿਰ ਦੇ ਜਨਤਾ ਵਸਾਹਟ ਖੇਤਰ ਦਾ ਹੈ | ਪਾਈਪ ਲਾਈਨ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਨਾਲ ਕਈ ਬਾਈਕਾਂ ਰੁੜ੍ਹ ਗਈਆਂ ਅਤੇ 35 – 40 ਘਰਾਂ ‘ਚ ਪਾਣੀ ਵੜ੍ਹ ਗਿਆ | ਜਨਤਾ ਵਸਾਹਟ ਸਟ੍ਰੀਟ ਨੰਬਰ – 29 ‘ਚ ਇਹ ਘਟਨਾ ਸ਼ੁਕਰਵਾਰ ਰਾਤ 11 : 30 ਮਿੰਟ ਤੇ ਵਾਪਰੀ | ਇੱਥੇ 18 ਇੰਚ ਦੀ ਪਾਣੀ ਦੀ ਪਾਈਪ ਲਾਈਨ ਫੱਟ ਗਈ | ਇਸ ਤੋਂ ਬਾਅਦ ਪੂਰੀ ਬਸਤੀ ‘ਚ ਪਾਣੀ ਭਰ ਗਿਆ | ਜਿਸ ਦੌਰਾਨ ਇਹ ਘਟਨਾ ਵਾਪਰੀ ਉਸ ਸਮੇਂ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਸੋ ਰਹੇ ਸਨ | ਇਹ ਬਸਤੀ ਇੱਕ ਛੋਟੀ ਪਹਾੜੀ ਤੇ ਸਥਿਤ ਹੈ |
ਉਚਾਈ ਤੋਂ ਪਾਣੀ ਆਉਣ ਨਾਲ ਹੋਇਆ ਨੁਕਸਾਨ –ਇਸ ਪਾਈਪਲਾਈਨ ਤੋਂ ਅੱਧੇ ਪੁਣੇ ‘ਚ ਪਾਣੀ ਦੀ ਸਪਲਾਈ ਹੁੰਦੀ ਹੈ | ਪਹਾੜੀ ਤੋਂ ਪਾਈਪਲਾਈਨ ਨੀਚੇ ਦੀ ਤਰਫ ਨੂੰ ਆਉਣ ਕਾਰਨ ਇਸ ਤੇ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਰਹਿੰਦਾ ਹੈ | ਇਸ ਘਟਨਾ ‘ਚ ਮਹੇਸ਼ ਮੋਰ , ਰਵਿੰਦਰ ਕੋਂਡਲਕਰ , ਸੁਨੀਤਾ ਬੈਤ , ਪਿਯੂਸ਼ ਜਾਧਵ , ਅਕਸ਼ੇ ਸੋਲਕਰ ਸਮੇਤ 9 ਲੋਕ ਜ਼ਖ਼ਮੀ ਹੋ ਗਏ | ਇਨ੍ਹਾਂ ਵਿੱਚੋਂ 5 ਨੂੰ ਸਸੂਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ | ਦੂਜੇ ਜ਼ਖਮੀਆਂ ਨੂੰ ਭਾਰਤੀ ਯੂਨੀਵਰਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਹਾੜ ਤੇ ਬਣੀਆਂ ਹਨ ਪਾਣੀ ਦੀਆਂ ਟੈਂਕੀਆਂ –ਪੁਣੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਕਰਨ ਵਾਲਿਆਂ ਟੈਂਕੀਆਂ ਦਾ ਨਿਰਮਾਣ ਪਹਾੜੀ ਤੇ ਕੀਤਾ ਗਿਆ ਹੈ | ਇਸਦੀ ਸਪਲਾਈ ਪਾਰਵਤੀ ਵਾਟਰ ਪਲਾਂਟ ਤੋਂ ਕੀਤੀ ਜਾਂਦੀ ਹੈ | ਉਨ੍ਹਾਂ ਟੈਂਕੀਆਂ ਨੂੰ ਪਹਿਲਾ ਹੀ ਭਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਜ਼ਰੂਰਤ ਦੇ ਹਿਸਾਬ ਨਾਲ ਪੁਣੇ ਸ਼ਹਿਰ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ |