ਸਮਾਰਟ ਵਿਲੇਜ ਅਧੀਨ ਲੋਪੋਕੇ ਦੇ 30 ਲੱਖ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
ਲੋਪੋਕੇ, 17 ਅਕਤੂਬਰ (ਨਿਊਜ਼ ਪੰਜਾਬ)- ਸਮਾਰਟ ਵਿਲੇਜ ਅਧੀਨ ਕਸਬਾ ਲੋਪੋਕੇ ਦੀਆਂ ਗਲੀਆਂ, ਨਾਲੀਆਂ, ਸ਼ਮਸ਼ਾਨਘਾਟ, ਨਿਕਾਸੀ ਨਾਲਾ ਅਤੇ ਧਰਮਸ਼ਾਲਾ, ਜਿਸ ‘ਤੇ 30 ਲੱਖ ਲਾਗਤ ਆਵੇਗੀ, ਦਾ ਨੀਂਹ ਪੱਥਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਪੀ. ਏ. ਰਵੀ ਕੁਮਾਰ ਨੇ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਜਸਕਰਨ ਸਿੰਘ ਲੋਪੋਕੇ, ਬੀ. ਡੀ. ਪੀ. ਓ. ਅਮਨਦੀਪ ਸ਼ਰਮਾ, ਅਮਰਦੀਪ ਸਿੰਘ ਮੈਂਬਰ, ਜਗਜੀਤ ਸਿੰਘ ਬੂਰਾ ਸੋਸਾਇਟੀ ਪ੍ਰਧਾਨ, ਅਮਨਦੀਪ ਸਿੰਘ, ਚਿਮਨ ਲਾਲ, ਬਲਵਿੰਦਰ ਸਿੰਘ ਆਦਿ ਨਾਲ ਸਨ।