ਕਲਯੁਗੀ ਮਾਂ ਵਲੋਂ ਚਾਰ ਸਾਲਾ ਮਾਸੂਮ ਬੱਚੀ ਦਾ ਕਤਲ

ਲੁਧਿਆਣਾ, 17 ਅਕਤੂਬਰ (ਨਿਊਜ਼ ਪੰਜਾਬ)- ਥਾਣਾ ਸਲੇਮਟਾਬਰੀ ਦੇ ਇਲਾਕੇ ਨਵਨੀਤ ਨਗਰ ‘ਚ ਇਕ ਕਲਯੁਗੀ ਮਾਂ ਵਲੋਂ ਆਪਣੀ ਚਾਰ ਸਾਲਾ ਮਾਸੂਮ ਬੱਚੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਮ੍ਰਿਤਕ ਬੱਚੀ ਦਰਪਣ ਦੀ ਮਾਤਾ ਪ੍ਰਿਯੰਕਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।