ਲੜਕੀ ਨੇ ਹਸਪਤਾਲ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ, 17 ਅਕਤੂਬਰ (ਨਿਊਜ਼ ਪੰਜਾਬ) : ਸ਼ਹਿਰ ‘ਚ ਇੱਕ ਲੜਕੀ ਨੇ ਸ਼ਨੀਵਾਰ ਨੂੰ ਹਸਪਤਾਲ ਦੀ 7ਵੀਂ ਮੰਜ਼ਲ ਤੋਂ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਹਸਪਤਾਲ ਦਾ ਸਟਾਫ ਲੜਕੀ ਨੂੰ ਚੁੱਕ ਕੇ ਤੁਰੰਤ ਹੀ ਹਸਪਤਾਲ ਦੀ ਐਮਰਜੈਂਸੀ ‘ਚ ਲੈ ਗਏ | ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਹਸਪਤਾਲ ‘ਚ ਕਿਉਂ ਆਈ ਸੀ ? ਇਸ ਬਾਰੇ ‘ਚ ਪਤਾ ਨਹੀਂ ਲੱਗ ਪਾਇਆ ਹੈ | ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰੱਖਵਾ ਦਿੱਤਾ ਗਿਆ ਹੈ | ਘਟਨਾ ਜੀਐਮਸੀਐਚ -32 ਹਸਪਤਾਲ ਦੇ ਸੀ ਬਲਾਕ ਦੀ ਹੈ। ਸ਼ਨੀਵਾਰ ਸਵੇਰੇ ਬਿਲਡਿੰਗ ਦੀ 7ਵੀਂ ਮੰਜ਼ਲ ਤੋਂ ਛਾਲ ਮਾਰਕੇ ਲੜਕੀ ਨੇ ਖੁਦਕੁਸ਼ੀ ਕਰ ਲਈ। ਲੜਕੀ ਜਿਵੇਂ ਹੀ ਉੱਪਰ ਤੋਂ ਨੀਚੇ ਡਿੱਗੀ, ਹਸਪਤਾਲ ‘ਚ ਹੜਕੰਪ ਮੱਚ ਗਿਆ | ਮ੍ਰਿਤਕ ਦੇ ਕੋਲੋਂ 10ਵੀਂ ਜਮਾਤ ਦੇ ਸਰਟੀਫਿਕੇਟ ਮਿਲੇ ਹਨ | ਮ੍ਰਿਤਕ ਦੇ ਆਧਾਰ ਤੇ ਉਸਦੀ ਪਛਾਣ ਹਰਿਆਣਾ ਦੇ ਕੈਥਲ ਦੀ ਰਹਿਣ ਵਾਲੀ 27 ਸਾਲਾਂ ਦੀ ਅੰਨੂ ਵਜੋਂ ਹੋਈ ਹੈ।
ਮ੍ਰਿਤਕ ਦੇ ਕੋਲੋਂ ਇੱਕ ਮੋਬਾਈਲ ਵੀ ਮਿਲਿਆ ਹੈ। ਮੋਬਾਈਲ ‘ਚ ਮਿਲੇ ਨੰਬਰ ਤੇ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ | ਹਾਲਾਂਕਿ, ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਕੀ ਹਸਪਤਾਲ ਵਿਚ ਕੀ ਕਰਨ ਆਈ ਸੀ। ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟੀ ਹੋਈ ਹੈ | ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਫੁਟੇਜ ਦੇਖੀ ਜਾ ਰਹੀ ਹੈ |