ਮੱਧ ਪ੍ਰਦੇਸ਼ : ਜ਼ਿਮਨੀ ਚੋਣਾਂ ਲਈ ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ਜਾਰੀ
ਭੋਪਾਲ, 17 ਅਕਤੂਬਰ (ਨਿਊਜ਼ ਪੰਜਾਬ)- ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਪਾਰਟੀ ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ‘ਚ ਸੌਦੇਬਾਜ਼ੀ, ਨਾਰੀਅਲ ਤੋੜਨ, ਝੂਠੇ ਐਲਾਨਾਂ, ਨੀਂਹ ਪੱਥਰਾਂ ਤੋਂ ਇਲਾਵਾ ਸੂਬੇ ‘ਚ ਸ਼ਿਵਰਾਜ ਸਿੰਘ ਚੌਹਾਨ ਕੁਝ ਵੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਚੋਣਾਂ ਆਉਂਦੀ ਹੈ ਤਾਂ ਕਦੇ ਪਾਕਿਸਤਾਨ ਦੀ ਗੱਲ ਸਾਹਮਣੇ ਆ ਜਾਂਦੀ ਹੈ ਅਤੇ ਕਦੇ ਚੀਨ ਦੀ ਤਾਂ ਕਿ ਜਨਤਾ ਦਾ ਧਿਆਨ ਮੁੜ ਜਾਵੇ।