ਸੁਨਾਮ ‘ਚ ਕਿਸਾਨ ਸੰਘਰਸ਼ ਸੋਲ੍ਹਵੇਂ ਦਿਨ ਵੀ ਭਖਿਆ
ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ਅਤੇ ਸੂਬਾਈ ਆਗੂ ਨੂੰ ਪਿੰਡਾਂ ‘ਚ ਨਹੀ ਵੜਨ ਦਿੱਤਾ ਜਾਵੇਗਾ – ਕਿਸਾਨ ਆਗੂ
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਨਿਊਜ਼ ਪੰਜਾਬ) – ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢਿਆ ਗਿਆ ਕਿਸਾਨ ਸੰਘਰਸ਼ ਸੋਲ੍ਹਵੇਂ ਦਿਨ ਵੀ ਭਖਿਆ ਰਿਹਾ। ਜਥੇਬੰਦੀ ਵੱਲੋਂ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਦਾ ਘੇਰਾ ਘੱਤਣ ਦੀ ਵਿਉਂਤ ਅਨੁਸਾਰ ਅੱਜ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਵੱਲੋਂ ਸੁਨਾਮ ਸ਼ਹਿਰ ‘ਚ ਭਾਜਪਾ ਦੇ ਇਕ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਤੋਂ ਇਲਾਵਾ ਰਿਲਾਇੰਸ ਤੇ ਐਸ.ਆਰ.ਪੈਟਰੋਲ ਪੰਪਾਂ ਅੱਗੇ ਪੱਕਾ ਮੋਰਚਾ ਲਾਕੇ ਬੈਠੇ ਕਿਸਾਨ ਰੋਹ ‘ਚ ਆਕੇ ਦਿੱਲੀ ਸਰਕਾਰ ਨੂੰ ਵੰਗਾਰ ਰਹੇ ਹਨ।