ਚੀਨ ਨੇ ਸੱਪ – ਚਮਗਾਦੜ ਖਾਣ ਤੇ ਲਾਈ ਰੋਕ

ਨਿਊਜ਼ ਪੰਜਾਬ — ਦੁਨੀਆ ਨੂੰ ਮਾਰੂ ਰੋਗ ਦੇਣ ਵਾਲੇ ਦੇਸ਼ ਚੀਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਵਾਸਤੇ ਜੰਗਲੀ ਜੀਵ ਖਾਨ ਤੇ ਪਾਬੰਦੀ ਲਾ ਦਿਤੀ ਹੈ ,ਇਕ ਖਬਰ ਅਨੁਸਾਰ ਚੀਨ ਨੇ ਇਸ ਪਾਬੰਦੀ ਦਾ ਕਾਰਨ ਹੋਰ ਵਾਇਰਸ ਨੂੰ ਫੈਲਣ ਤੋਂ ਰੋਕਣਾ ਦਸਿਆ ਹੈ I ਚੀਨ ਵਿਚ  ਜੰਗਲੀ ਪਸ਼ੂ ,ਪੰਛੀ ਅਤੇ ਜਾਨਵਰਾਂ ਦਾ ਇਹ ਵਪਾਰ 73 ਅਰਬ ਡਾਲਰ ਤੋਂ ਵੀ ਵੱਧ ਹੈ ਅਤੇ ਇਸ ਵਪਾਰ ਨਾਲ 10 ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ I ਸਮਝਿਆ ਜਾਂਦਾ ਕਿ ਚੀਨ ਵਿਚ ਸੱਪ , ਚਮਗਾਦੜ ਅਤੇ ਹੋਰ ਜਾਨਵਰ ਖਾਣ ਨਾਲ ਕੋਰੋਨਾ ਵਾਇਰਸ ਮਨੁੱਖਾ ਵਿਚ ਆਇਆ ਸੀ I