ਮੁੱਖ ਖ਼ਬਰਾਂਭਾਰਤਅੰਤਰਰਾਸ਼ਟਰੀ

ਨਸ਼ਿਆਂ ਦੇ ਮਾਮਲੇ ‘ਚ ਅਦਾਕਾਰ ਵਿਵੇਕ ਓਬਰਾਏ ਦੇ ਘਰ ਛਾਪੇਮਾਰੀ

ਮੁੰਬਈ, 15 ਅਕਤੂਬਰ (ਨਿਊਜ਼ ਪੰਜਾਬ)- ਬੈਂਗਲੁਰੂ ਦੇ ਡਰੱਗਜ਼ ਕੇਸ ਵਿਚ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੇ ਘਰ ਅੱਜ ਪੁਲਿਸ ਨੇ ਛਾਪੇਮਾਰੀ ਕੀਤੀ। ਬੈਂਗਲੁਰੂ ਪੁਲਿਸ ਨੇ ਇਹ ਕਾਰਵਾਈ ਵਿਵੇਕ ਓਬਰਾਏ ਦੇ ਸਾਲੇ ਅਦਿੱਤਿਆ ਅਲਵਾ ਦੀ ਤਲਾਸ਼ ‘ਚ ਕੀਤੀ। ਅਦਿੱਤਿਆ ਅਲਵਾ ਕਰਨਾਟਕਾ ਦੇ ਸਾਬਕਾ ਮੰਤਰੀ ਜੀਵਾਰਾਜ ਅਲਵਾ ਦਾ ਬੇਟਾ ਹੈ। ਨਸ਼ਿਆਂ ਨੂੰ ਲੈ ਕੇ ਉਸ ‘ਤੇ ਗੰਭੀਰ ਦੋਸ਼ ਹਨ।