ਸਿੱਖਿਆ ਵਿਭਾਗ ਵਲੋਂ 19 ਅਕਤੂਬਰ ਤੋਂ ਸਕੂਲ ਖੋਲ੍ਹਣ ਦੇ ਹੁਕਮ ਜਾਰੀ

ਐੱਸ. ਏ. ਐੱਸ. ਨਗਰ, 15 ਅਕਤੂਬਰ (ਨਿਊਜ਼ ਪੰਜਾਬ) – ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਮਾਰਚ ਮਹੀਨੇ ਤੋਂ ਬੰਦ ਕੀਤੇ ਗਏ ਸਕੂਲ ਹੁਣ 9ਵੀਂ ਤੋਂ 12 ਵੀਂ ਸ਼੍ਰੇਣੀ ਲਈ 19 ਅਕਤੂਬਰ ਦਿਨ ਸੋਮਵਾਰ ਤੋਂ ਮੁੜ ਖੁੱਲ੍ਹਣਗੇ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਪੰਜਾਬ ਰਾਜ ਵਿਚ ਸਕੂਲ 9ਵੀਂ ਤੋਂ 12ਵੀਂ ਜਮਾਤਾਂ ਲਈ 19 ਅਕਤੂਬਰ ਤੋਂ ਖੋਲੇ ਜਾਣ। ਹੁਕਮਾਂ ਵਿਚ ਗ੍ਰਹਿ ਵਿਭਾਗ, ਸਿਹਤ ਵਿਭਾਗ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਜਿਥੇ ਕੋਵਿਡ ਕੇਅਰ ਸੈਂਟਰ ਖੋਲੇ ਗਏ ਸਨ, ਹੋਸਟਲ ਅਤੇ ਜਿਨ੍ਹਾਂ ਸਕੂਲਾਂ ਵਿਚ ਵਿਦਿਆਰਥੀ ਰਹਿੰਦੇ ਹਨ ਉਨ੍ਹਾਂ ਸਕੂਲਾਂ ਦੀ ਸਾਫ਼ ਸਫ਼ਾਈ ਅਤੇ ਸੈਨੀਟਾਈਜ਼ਰ ਕਰਾਉਣ ਉਪਰੰਤ ਹੋਸਟਲ ਖੋਲੇ ਜਾਣ।