ਹਥਿਆਰਾਂ ਨਾਲ ਲੈਸ ਲੋਕਾਂ ਵੱਲੋਂ ਰਾਤ ਨੂੰ ਘਰ ‘ਤੇ ਹਮਲਾ

ਮਮਦੋਟ (ਫ਼ਿਰੋਜ਼ਪੁਰ), 15 ਅਕਤੂਬਰ (ਨਿਊਜ਼ ਪੰਜਾਬ) – ਪੁਲਿਸ ਥਾਣਾ ਮਮਦੋਟ ਦੇ ਪਿੰਡ ਪੋਜੋ ਕੇ ਉਤਾੜ ਵਿਖੇ ਲੰਘੀ ਦੇਰ ਰਾਤ ਨੂੰ ਹਥਿਆਰਾਂ ਨਾਲ ਲੈਸ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪਿੰਡ ਪੋਜੋ ਕੇ ਉਤਾੜ ਦੇ ਘਰ ਰਾਤ ਨੂੰ ਚਾਰ ਪੰਜ ਵਿਅਕਤੀਆਂ ਜਿੰਨਾ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਹਮਲਾ ਕਰ ਦਿੱਤਾ ਤੇ ਅਸਲੇ ਦੀ ਨੋਕ ‘ਤੇ ਘਰ ਦੀਆਂ ਔਰਤਾਂ ਦੇ ਕੰਨਾਂ ਵਿਚ ਪਾਇਆ ਸੋਨਾ ਲੁਹਾ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਛਾਣਬੀਣ ਕੀਤੀ ਜਾ ਰਹੀ ਹੈ।